ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਪਾਵਰਕਾਮ ਮੁਲਾਜਮਾਂ ਨੇ ਕੀਤੀ ਰੋਸ਼ ਰੈਲੀ

ਹਾਜੀਪੁਰ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਪਾਵਰਕਾਮ ਉਪਮੰਡਲ ਹਾਜੀਪੁਰ ਦੇ ਸਮੂਹ ਮੁਲਾਜਮਾ ਵਲੋਂ ਅੱਜ ਇਕ ਰੋਸ ਰੈਲੀ ਕੀਤੀ ਗਈ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆ ਮੁਲਾਜਮ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ।

Advertisements

ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਪਾਵਰਕਾਮ ਮੈਨਜਮੈਂਟ ਬਿਜਲੀ ਬੋਰਡ ਦੀਆ 40000 ਆਸਾਮੀਆਂ ਖਤਮ ਕੀਤੀਆਂ ਗਈਆਂ ਤੇ ਪੈ ਡਵੀਜਨ ਸਮੇਂ ਤਨਖਾਹ ਸਕੇਲਾ ਨੂੰ ਕੇਂਦਰ ਸਰਕਾਰ ਦੇ ਮੁਲਾਜਮਾ ਨਾਲ ਜੋੜਿਆ ਗਿਆ, ਭੱਤਿਆਂ ਵਿਚ ਕਟੌਤੀ ਕੀਤੀ ਗਈ, ਮੁਲਾਜਮਾ ਦੇ ਡੀ ਦੋ ਦੀਆ ਕਿਸ਼ਤਾਂ ਨਾ ਜਾਰੀ ਕੀਤੀਆਂ ਗਈਆਂ ਅਤੇ ਪੈ ਬੈਂਡ ਆਦਿ ਵਰਗੀਆਂ ਮੰਨੀਆਂ ਮੰਗਾ ਨਾ ਲਾਗੂ ਕੀਤੀਆਂ ਗਈਆਂ ਤਾਂ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਮੁਲਾਜਮਾ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਦੀ ਸਾਰੀ ਜਿੰਮੇਵਾਰੀ ਸਰਕਾਰੀ ਮੈਨਜਮੈਂਟ ਦੀ ਹੋਵੇਗੀ । ਇਸ ਸਮੇ ਯਾਦਵਿੰਦਰ  ਸਿੰਘ, ਖੜਕ ਸਿੰਘ, ਅਸ਼ਵਨੀ  ਕੁਮਾਰ, ਯੋਗਰਾਜ ਸਿੰਘ, ਰਾਜੇਸ਼ ਕੁਮਾਰ ਅਤੇ ਓਂਕਾਰ ਸਿੰਘ ਆਦਿ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here