ਗ਼ਰੀਬਾਂ ਦੇ 2-2 ਮਰਲਿਆਂ ਤੋਂ ਟੈਕਸ ਲੈ ਕੇ ਸਰਕਾਰ ਭਰਨਾ ਚਾਹੁੰਦੀ ਹੈ ਖਜਾਨਾ: ਮਹਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਹਲਕਾ ਹੁਸ਼ਿਆਰਪੁਰ ਮੁਹੱਲਾ ਬੱਸੀ ਖਵਾਜੂ ਵਿਖੇ ਜ਼ਿਲਾ ਕੈਸ਼ੀਅਰ ਦਰਸ਼ਨ ਲੱਧੜ ਜੀ ਦੀ ਅਗਵਾਈ ਵਿੱਚ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਮੀਟਿੰਗ ਰੱਖੀ ਗਈ ਜਿਸ ਦੀ ਪ੍ਰਧਾਨਗੀ ਹਲਕਾ ਪ੍ਰਧਾਨ ਪਵਨ ਕੁਮਾਰ ਜੀ ਨੇ ਕੀਤੀ। ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ ਤੇ ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਮੁਹੱਲਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ। ਮੀਟਿੰਗ ‘ਚ ਲੱਧੜ ਵੱਲੋਂ ਸਮੱਸਿਆਵਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ 2-2 ਮਰਲੇ ਪਲਾਟ ਵਾਲਿਆ ਨੂੰ ਟੈਕਸ ਜਮਾ ਕਰਵਾਉਣ ਦੇ ਨੋਟਿਸ ਦਿੱਤੇ ਗਏ ਹਨ ਤੇ ਨਾਲ ਪੀਣ ਵਾਲੇ ਪਾਣੀ ਦਾ ਬਿੱਲ ਵੀ ਜਮਾ ਨਾ ਕਰਵਾਉਣ ਤੇ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Advertisements

ਜ਼ਿਲਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ ਜੀ ਵੱਲੋਂ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿੱਥੇ ਦੁਨੀਆਂ ਕਰੋਨਾ ਮਹਾਂਮਾਰੀ ਦੀ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੀ ਹੈ ਉੱਥੇ ਸਰਕਾਰ ਵੱਲੋਂ ਲੋਕਾਂ ਨੂੰ ਲੁੱਟਣ ਦੇ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ। ਜ਼ਿਲਾ ਪ੍ਰਧਾਨ ਵੱਲੋਂ ਕਿਹਾ ਗਿਆ ਕਿ 24 ਤਰੀਖ ਦਿਨ ਸੋਮਵਾਰ ਨੂੰ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਇਕ ਸੰਕੇਤਕ ਅਰਥੀ ਫੂਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਵਿਚ ਲੋਕਾਂ ਦੀ ਆਵਾਜ਼ ਪਹੁੰਚ ਸਕੇ। ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਮੰਤਰੀਆਂ ਤੇ ਸੱਕੇ ਸੰਬੰਧੀਆਂ ਦੀਆਂ ਜਿਨਾਂ ਦੀਆਂ 500-500 ਬੱਸਾਂ ਚੱਲਦੀਆਂ ਹਨ ਉਨਾਂ ਤੋਂ ਟੈਕਸ ਲੈਣ ਦੀ ਬਜਾਏ ਗਰੀਬ ਲੋਕਾਂ ਤੋਂ ਜੋ 2-2 ਮਰਲਿਆਂ ਵਿੱਚ ਰਹਿੰਦੇ ਹਨ ਤੋਂ ਟੈਕਸ ਮੰਗ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਵੈਂਟੀਲੇਟਰ ਦਾ ਕੋਈ ਪ੍ਰਬੰਧ ਨਹੀ ਹੈ ਤੇ ਵੈਂਟੀਲੇਟਰ ਦਾ ਬਹਾਨਾ ਬਣਾ ਕਿ ਮਰੀਜ਼ਾਂ ਨੂੰ ਰੈਫ਼ਰ ਕਰ ਦਿੱਤਾ ਜਾਂਦਾ ਹੈ। ਇਕ ਵੈਂਟੀਲੇਟਰ 15 ਲੱਖ ਦੇ ਕਰੀਬ ਆਉਂਦਾ ਹੈ ਤੇ ਸਰਕਾਰ ਉਸ ਦਾ ਪ੍ਰਬੰਧ ਕਰਾਉਣ ਲਈ ਨਾਕਾਮ ਸਿੱਧ ਹੋਈ ਹੈ ਤੇ ਵੈਂਟੀਲੇਟਰ ਨਾ ਹੋਣ ਕਰਕੇ ਕਈ ਮੌਤਾਂ ਹੋ ਰਹੀਆਂ ਹਨ। ਹਸਪਤਾਲ ਵਿੱਚ ਇਨਸਾਨ ਨੇ ਜਿਉਂਦੇ ਜੀ ਆਉਣਾ ਹੁੰਦਾ ਹੈ ਪਰ ਸਰਕਾਰ ਜਿੱਥੇ ਮਰਨ ਤੋਂ ਬਾਅਦ ਜਾਣਾ ਹੁੰਦਾ ਹੈ ਉਸ ਜਗਾ ਸ਼ਮਸ਼ਾਨਘਾਟ ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ।

ਇਸ ਮੌਕੇ ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਨੇ ਬਸਪਾ ਵਰਕਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ 24 ਤਰੀਖ ਦੇ ਸੰਕੇਤਕ ਧਰਨੇ ਵਿਚ ਵੱਧ ਤੋ ਵੱਧ ਪਹੁੰਚਿਆ ਜਾਵੇ ਤਾਂ ਜੋ ਸਰਕਾਰ ਦੇ ਬੰਦ ਕੰਨ ਖੋਲੇ ਜਾ ਸਕਣ। ਇਸ ਮੌਕੇ ‘ਤੇ ਵਿਜੈ ਕੁਮਾਰ ਹਲਕਾ ਜਨਰਲ ਸਕੱਤਰ, ਸੁਖਚੈਨ ਨਸਰਾਲਾ, ਸੋਹਣ ਲਾਲ, ਲੱਡੂ ਕੁਮਾਰ ,ਰਾਮਜੀ ਲਾਲ, ਰਾਜ ਕੁਮਾਰ, ਨਰੇਸ਼ ਕੁਮਾਰ, ਜੋਗਿੰਦਰ ਪਾਲ, ਜੰਡਾ ਰਾਮ, ਜੀਤ ਕੌਰ, ਰਾਜਵੰਤ ਕੌਰ, ਰਣਜੀਤ ਪਾਲ, ਸਤੀਸ਼ ਪਾਲ ਤੇ ਹੋਰ ਬਸਪਾ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here