ਖਾਲਸਾ ਕਾਲਜ ਬੰਗਾ ਵਿਖੇ ‘ਬਿਰਖਾਂ ਨਾਲ ਗੁਫ਼ਤਗੂ’ ਵਿਸ਼ੇ ਉਤੇ ਕੌਮੀ ਵੈਬੀਨਾਰ ਆਯੋਜਿਤ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰੀਤੀ ਪਰਾਸ਼ਰ। ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ‘ਚ ਪੁਸਤਕ ਸਭਿਆਚਾਰ ਤੇ ਵਾਤਾਵਰਣ ਜਾਗਰੂਕਤਾ ਪੈਦਾ ਕਰ ਰਹੀ ਸੰਸਥਾ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਮੁੱਖ ਬੁਲਾਰੇ ਵਰਿੰਦਰ ਸਿੰਘ ਨਿਮਾਣਾ ਨੂੰ ਬੀਤੇ ਦਿਨ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ‘ ਬਿਰਖਾਂ ਨਾਲ ਗੁਫ਼ਤਗੂ ‘ ਵਿਸ਼ੇ ਉਤੇ ਕਰਵਾਏ ਇੱਕ ਰੋਜ਼ਾ ਕੌਮੀ ਵੈਬੀਨਾਰ ਦੌਰਾਨ ਬਤੌਰ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਣ ਦਾ ਮੌਕਾ ਮਿਲਿਆ। ਕਾਲਜ ਦੇ ਪਿੰ੍ਰਸੀਪਲ ਡਾ ਰਣਜੀਤ ਸਿੰਘ ਧਨੋਆ ਦੀ ਅਗਵਾਈ ਕਾਲਜ ਵਾਤਾਵਰਣ ਕਮੇਟੀ ਤੇ ਐਨ ਐਸ ਐਸ ਵਿਭਾਗ ਵੱਲੋਂ ਕੋਆਰਡੀਨੇਟਰ ਸੁਖਦੇਵ ਸਿੰਘ ਤੇ ਸਹਾਇਕ ਕੋਆਰਡੀਨੇਟਰ ਗੁਲਬਹਾਰ ਸਿੰਘ ਦੀ ਦੇਖ ਰੇਖ ‘ਚ ਕਰਵਾਏ ਵੈਬੀਨਾਰ ‘ਚ ਸੰਬੋਧਨ ਕਰਦਿਆ ਵਰਿੰਦਰ ਸਿੰਘ ਨਿਮਾਣਾ ਨੇ ਕਿਹਾ ਕਿ ਰੁੱਖਾਂ ਦੀ ਇਨਸਾਨ ਨਾਲ ਮੁੱਢ ਕਦੀਮ ਤੋਂ ਹੀ ਬੜੀ ਗੂੜੀ ਤੇ ਅਪਣੱਤ ਵਾਲੀ ਸਾਂਝ ਰਹੀ ਹੈ ਤੇ ਇਤਿਹਾਸ ਦੇ ਹਰ ਦੌਰ ‘ਚ ਰੁੱਖ ਬੰਦੇ ਲਈ ਮਦਦਗਾਰ ਰਹੇ ਹਨ ।

Advertisements

ਉਨਾਂ ਕਿਹਾ ਕਿ ਰੁੱਖ ਧਰਤੀ ਨੂੰ ਭੂਗੋਲਿਕ ਸੁਹੱਪਣ ਬਖ਼ਸ਼ਣ ਦੇ ਨਾਲ ਨਾਲ ਸਾਡੀ ਸਮਾਜਿਕ ਤੇ ਸਭਿਆਚਾਰਕ ਜਿੰਦਗੀ ਨੂੰ ਵੀ ਅਮੀਰੀ ਬਖ਼ਸ਼ਣ ‘ਚ ਕਾਮਯਾਬ ਹੋਏ ਹਨ। ਜਿਨਾਂ ਨੂੰ ਪੰਜਾਬ ਦੇ ਲੋਕ ਗੀਤਾਂ ਤੇ ਲੋਕ ਬੋਲੀਆਂ ‘ਚ ਸਹਿਜੇ ਹੀ ਦੇਖਿਆ ਤੇ Îਮਹਿਸੂਸ ਕੀਤਾ ਜਾ ਸਕਦਾ ਹੈ। ਸ ਨਿਮਾਣਾ ਨੇ ਕਿਹਾ ਕਿ ਰੁੱਖਾਂ ਤੋਂ ਬਿਨਾਂ ਇਨਸਾਨ ਦੇ ਜਿਊਂਦੇ ਰਹਿਣ ਲਈ ਬਣਿਆਂ ਕੁਦਰਤੀ ਸਤੁੰਲਨ ਬਰਕਰਾਰ ਨਹੀ ਰਹਿ ਸਕਦਾ। ਉਨਾਂ ਕਿਹਾ ਕਿ ਮਸ਼ੀਨੀਕਰਨ ਤੇ ਉਦਯੋਗਿਕ ਵਿਕਾਸ ਨਾਲ ਸਭ ਤੋਂ ਵੱਧ ਨੁਕਸਾਨ ਕੁਦਰਤੀ ਸੋਮਿਆਂ ਜਿਨਾਂ ‘ਚ ਰੁੱਖ,ਜੰਗਲ, ਹਵਾ,ਪਾਣੀ, ਮਿੱਟੀ ਨੂੰ ਹੋ ਰਿਹਾ ਹੈ ਤੇ ਇਹ ਨੁਕਸਾਨ ਸਮੁੱਚੀ ਮਨੁੱਖ ਜਾਤੀ ਦੀ ਹੋਂਦ ਲਈ ਵੱਡੇ ਖਤਰੇ ਪੈਦਾ ਕਰ ਰਿਹਾ ਹੈ।

ਉਕਤ ਬੁਲਾਰੇ ਨੇ ਕਿਹਾ ਕਿ ਧਰਤੀ ‘ਤੇ ਇਨਸਾਨ ਦੇ ਜਿਊਂਦੇ ਰਹਿਣ ਲਈ ਘੱਟੋ ਘੱਟ 34 ਪ੍ਰਤੀਸ਼ਤ ਰਕਬੇ ‘ਤੇ ਰੁੱਖਾਂ ਦੇ ਲਾਜ਼ਮੀ ਹੋਣ ਦੀ ਪ੍ਰਤੀਸ਼ਤਤਾ ਵਿੱਚ ਹੋ ਰਹੀ ਲਗਾਤਾਰ ਕਮੀ ਕਰਕੇ ਵਿਸ਼ਵ ਪੱਧਰ ‘ਤੇ ਤਪਸ਼ ਵੱਧਣ ਨਾਲ ਓਜਨ ਪਰਤ ਨੂੰ ਨੁਕਸਾਨ ਤੇ ਮੌਸਮਾਂ ਦੇ ਸੁਭਾਅ ‘ਚ ਆ ਰਹੀ ਤਬਦੀਲੀ ਤੇ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਨਾਲ ਕਈ ਤਰਾਂ ਦੀਆ ਚਣੌਤੀਆ ਅਜੋਕੇ ਮਨੁੱਖ ਲਈ ਸੰਕਟ ਪੈਦਾ ਕਰਨ ਲੱਗੀਆਂ ਹਨ। ਸ ਨਿਮਾਣਾ ਨੇ ਕਿਹਾ ਕਿ ਧਰਤੀ ‘ਤੇ ਵੱਧ ਰਹੇ ਪ੍ਰਦੂ~ਸਣ ਨੂੰ ਰੋਕਣ,ਵੱਧ ਰਹੇ ਤਾਪਮਾਨ ਨੂੰ ਘੱਟ ਕਰਨ ਤੇ ਮੌਸਮੀ ਵਿਗਾੜਾਂ ‘ਤੇ ਕਾਬੂ  ਪਾਊਣ  ਨਾਲ ਇਨਸਾਨ ਨੂੰ ਰੁੱਖਾਂ ਤੇ ਕੁਦਰਤੀ ਸੋਮਿਆਂ ਨਾਲ ਗੂੜੀ ਸਾਂਝ ਪਾ ਕੇ ਇਨਾਂ ਦੀ ਸੰਭਾਲ ਕਰਨ ਨੂੰ ਤਰਜੀਹ ਦੇਣੀ ਪਵੇਗੀ। ਇਸ ਮੌਕੇ ਉਨਾਂ ਤਿਉਹਾਰਾਂ ਤੇ ਖੁਸ਼ੀ ਦੇ ਮੌਕੇ ਆਪਣੇ ਘਰਾਂ ਦੇ ਬਗੀਚਿਆਂ ‘ਚ ਫਲਦਾਰ ਰੁੱਖ ਤੇ ਜਨਤਕ ਥਾਂਵਾਂ ‘ਤੇ ਛਾਂਦਾਰ ਰੁੱਖ ਲਾਉਣ ਦੀ ਅਪੀਲ ਕੀਤੀ। ਵੈਬੀਨਾਰ ਦੇ ਅੰਤ ਕਾਲਿਜ ਪ੍ਰਿੰਸੀਪਲ ਡਾ ਰਣਜੀਤ ਸਿੰਘ ਧਨੋਆ ਨੇ ਪ੍ਰੋਗਰਾਮ ‘ਚ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਂਇਦਿਆਂ ਦਾ ਧੰਨਵਾਦ ਕੀਤਾ।  


LEAVE A REPLY

Please enter your comment!
Please enter your name here