ਮਾਰਗ ਦਰਸ਼ਕ ਬਣ ਕੇ ਸਰਕਾਰੀ ਕਾਲਜ ਦੇ ਵਿਦਿਆਰਥੀ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ ਕਰਨਗੇ ਪ੍ਰੇਰਿਤ: ਪ੍ਰੋ. ਬਹਾਦਰ ਸੁਨੇਤ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼): ਜਦੋਂ ਦੇਸ਼ ਆਪਣੀ ਅਜ਼ਾਦੀ ਦੀ 75ਵੀ ਵਰੇਗੰਢ ਮਨਾਈ ਰਿਹਾ ਹੈ ਪ੍ਰੰਤੂ ਦੇਸ਼ ਭਰ ਵਿੱਚ ਹਜ਼ਾਰਾਂ ਹੀ ਅਜਿਹੇ ਪ੍ਰੀਵਾਰ ਵੀ ਹਨ ਜਿਨ੍ਹਾਂ ਦੇ ਪੂਰਵਜਾਂ ਨੇ ਵੀ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ ਸੀ ਪਰ ਉਹ ਗ਼ਰੀਬੀ ਰੇਖਾ ਤੋਂ ਹੇਠਾਂ ਤਰਸਯੋਗ ਹਾਲਾਤਾਂ ਵਿੱਚ ਰਹਿ ਰਹੇ ਹਨ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਕੁਝ ਸਾਲ ਪਹਿਲਾਂ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਮਹੱਲਾ ਪ੍ਰੀਤ ਨਗਰ ਜਿਸ ਨੂੰ  ਮਹੱਲਾ ਸ਼ਿਗਲੀਗਰ ਵੀ ਕਿਹਾ ਜਾਂਦਾ ਹੈ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਫੈਲਾਉਣ ਲਈ ਇਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲਿਆ ਅਤੇ ਹਰ ਤਰ੍ਹਾਂ ਦੀ ਸਹੁਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਲਈ ਬਣਾਈਆਂ ਗਈਆਂ ਵੱਖ ਵੱਖ ਭਲਾਈ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਣ । ਇਹ ਟਰੱਸਟ ਇੰਗਲੈਂਡ ਨਿਵਾਸੀ ਸਰਦਾਰ ਰਣਜੀਤ ਸਿੰਘ ਓ ਬੀ ਹੈ  ਚੇਅਰਮੈਨ, ਸਾਬਕਾ ਆਈ ਆਰ ਐਸ ਅਫਸਰ ਜੇ ਐਸ ਆਹਲੂਵਾਲੀਆ ਟਰੱਸਟੀ , ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਅਤੇ ਹੁਸ਼ਿਆਰਪੁਰ ਦੇ ਸਮਾਜ ਸੇਵੀਆਂ ਦੀ ਅਗਵਾਈ ਵਿੱਚ ਸੇਵਾ ਕਰ ਰਿਹਾ ਹੈ ਤਾਂ ਕਿ ਇਨ੍ਹਾਂ ਲੋਕਾਂ ਦੇ ਜੀਵਨ ਪੱਧਰ  ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਣ ।

Advertisements

ਇਨ੍ਹਾਂ ਨੂੰ ਆ ਰਹੀਆਂ ਸਮੱਸਿਆਂਵਾਂ ਘੋਖਿਆ ਗਿਆ।  ਇਹ ਲੋਕ  ਸਵੱਛ ਭਾਰਤ ਮੁਹਿੰਮ ਤਹਿਤ  ਸੋਚਲਿਆ ਬਣਾਉਣ ਦੀ ਸਰਕਾਰੀ ਸਕੀਮ ਤੋਂ ਅਣਜਾਣ ਸਨ ਅਤੇ ਅਜੇਹੇ ਬੇਘਰਿਆਂ ਲੋਕਾਂ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਪੱਕੇ ਮਕਾਨ ਬਣਾਉਣ ਸਕੀਮ ਤੋਂ ਵੀ ਅਣਜਾਣ ਇਹ ਲੋਕ ਝੁਗੀਆਂ ਝੋਂਪੜੀਆਂ ਵਿੱਚ ਰਹਿਣ ਲਈ ਮਜਬੂਰ ਸਨ। ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਵੱਲੋਂ ਇਨ੍ਹਾਂ  ਲੋਕਾਂ ਨੂੰ ਮੁਹੱਈਆ ਵਾਲ਼ੀਆਂ ਸਰਕਾਰੀ ਸਹੂਲਤਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਅਤੇ ਸਬੰਧਤ ਵਿਭਾਗਾਂ ਨਾਲ ਮਿਲ ਕੇ ਇਨ੍ਹਾਂ ਦੀਆਂ ਸਮੱਸਿਆਂਵਾਂ  ਨੂੰ ਪਿੰਡ ਅਜੋਵਾਲ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਗਏ । ਇਸ ਨਾਲ ਖਾਸਕਰਕੇ ਲੜਕੀਆਂ, ਔਰਤਾਂ ਅਤੇ ਵੀਕਲਾਂਗ ਲੋਕਾਂ ਵਿੱਚ ਖੂਸ਼ੀ ਦੀ ਲਹਿਰ ਆ ਗਈ । ਘਰ-ਘਰ ਜਾ ਕੇ ਵਿਦਿਆ ਹਾਸਲ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ  ਜਾ ਰਹੇ ਹਨ । ਇਨ੍ਹਾਂ ਗਰੀਬ ਪਰਿਵਾਰਾਂ  ਲਈ ਮਾਰਗ ਦਰਸ਼ਕ ਬਣਕੇ  ਇਨ੍ਹਾਂ ਨੂੰ  ਵਿਦਿਆ ਹਾਸਲ ਕਰਨ ਲਈ ਪਰੇਰਿਤ ਕਰਨ ਦੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ  ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ  ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਕਿ ਇਹ ਲੋਕ ਪੜ੍ਹ ਲਿਖ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ। ਕਾਲਜ ਦੀ ਪ੍ਰਿੰਸੀਪਲ ਯੋਗੇਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰੋਫੈਸਰ ਰਣਜੀਤ ਕੁਮਾਰ, ਪ੍ਰੋਫੈਸਰ ਬਿੰਦੂ ਸ਼ਰਮਾ ਅਤੇ ਪ੍ਰੋਫੈਸਰ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਝੁੱਗੀਆਂ ਝੌਂਪੜੀਆਂ ਵਿਚ ਜਾ ਕੇ ਇਨ੍ਹਾਂ  ਲੋਕਾਂ ਦੀਆਂ ਸਮੱਸਿਆਂਵਾਂ ਨੂੰ ਜਾਣਿਆ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਵਿਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।      

LEAVE A REPLY

Please enter your comment!
Please enter your name here