ਸਰਕਾਰੀ ਸਿੱਖਿਆ ਢਾਂਚੇ ਵਿੱਚ ਸਿਹਤਮੰਦ ਅਤੇ ਰਚਨਾਤਮਕ ਢਾਂਚਾ ਸਿਰਜਣ ਕਰਣ ਲਈ ਸੂਬਾ ਸਰਕਾਰ ਵਚਨਬੱਧ: ਗੁਰਪਾਲ ਇੰਡੀਅਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 15 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੁਫਤ ਵਰਦੀ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਸੂਬਾ ਸਰਕਾਰ ਦੇ ਇਸ ਕਦਮ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।ਇਹ ਗੱਲ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਨੇ ਕਹੀ।ਉਨ੍ਹਾਂਨੇ ਦੱਸਿਆ ਕਿ ਪਹਿਲੀ ਤੋਂ ਅਠਵੀਂ ਜਮਾਤ ਤੱਕ ਦੀਆਂ ਸਮੂਹ ਲੜਕੀਆਂ ਨੂੰ ਪਹਿਲੀ ਤੋਂ ਅਠਵੀਂ ਜਮਾਤ ਤੱਕ ਦੇ ਸਮੂਹ ਐਸਸੀ,ਐਸਟੀ,ਬੀਪੀਐਲ ਲੜਕੀਆਂ ਨੂੰ ਮੁਫ਼ਤ ਵਰਦੀ ਮਿਲੇਗੀ।ਇਹਨਾਂ ਦੀ ਕੁਲ ਗਿਣਤੀ 15,491,92 ਹੈ।ਸੂਬਾ ਸਰਕਾਰ ਦੇ ਵੱਲੋਂ ਪ੍ਰਤੀ ਵਿਦਿਆਰਥੀ 600 ਦੇ ਹਿਸਾਬ ਦੇ ਨਾਲ ਵਰਦੀ ਖਰੀਦਣ ਲਈ ਸਕੂਲ ਪ੍ਰਬੰਧਕ ਕਮੇਟੀਆਂ(ਐਸਐਮਸੀ)ਨੂੰ ਕੁਲ 92. 95 ਜਾਰੀ ਕਰ ਦਿੱਤੇ ਗਏ ਹਨ।ਇੰਡੀਅਨ ਨੇ ਦੱਸਿਆ ਕਿ ਮੁਫਤ ਵਰਦੀ ਹਾਸਲ ਕਰਣ ਵਾਲੇ ਕੁਲ ਲਾਭਪਾਤਰੀ ਵਿਦਿਆਰਥੀਆਂ ਵਿੱਚੋਂ 8,45,429 ਲੜਕੀਆਂ ਲਈ 50.72 ਕਰੋੜ ਰੁਪਏ,5,45,993 ਐਸਸੀ ਲੜਕੀਆਂ ਲਈ 32. 75 ਕਰੋੜ ਰੁਪਏ ਅਤੇ 1,57,770 ਬੀਪੀਐਲ ਲੜਕੀਆਂ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Advertisements

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਣ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਜਿੱਥੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ, ਉਥੇ ਹੀ ਵਿਦਿਆਰਥੀਆਂ ਨੂੰ ਹੋਰ ਸਹੁਲਤਾਂ ਵੀ ਦਿਤੀਆਂ ਜਾ ਰਹੀ ਹਨ।ਉਨ੍ਹਾਂਨੇ ਕਿਹਾ ਕਿ ਸਰਕਾਰ ਈਮਾਨਦਾਰੀ ਨਾਲ ਇਸ ਖੇਤਰ ਵਿੱਚ ਕੰਮ ਕਰੇਗੀ। ਉਨ੍ਹਾਂਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਕੰਮ ਕਰਣ ਲਈ ਸਰਕਾਰ ਜ਼ਮੀਨੀ ਪੱਧਰ ਤੇ ਫੀਡਬੈਕ ਲੈ ਕੇ ਕੰਮ ਕਰੇਗੀ।ਉਨ੍ਹਾਂਨੇ ਕਿਹਾ ਕਿ ਵਿਦਿਆਰਥੀਆਂ ਦੇ ‍ਆਤਮਵਿਸ਼ਵਾਸ ਨੂੰ ਵਧਾਉਣ ਦੀ ਵੀ ਜ਼ਰੂਰਤ ਹੈ,ਜਿਸਦੇ ਨਾਲ ਉਨ੍ਹਾਂ ਨੂੰ ਨੌਕਰੀ ਲੱਭਣ ਵਾਲੀਆਂ ਤੋਂ ਨੌਕਰੀ ਪ੍ਰਦਾਨ ਕਰਣ ਵਾਲਾ ਬਣਾਇਆ ਜਾ ਸਕੇ। ਇਸ ਮੌਕੇ ਤੇ ਜਿਲ੍ਹਾ ਇਵੇਂਟ ਮੈਨੇਜਰ ਕੁਲਵਿੰਦਰ ਸਿੰਘ ਚਾਹਲ,ਐਸ ਸੀ ਵਿੰਗ ਦੇ ਕੋਡਿਨੇਟਰ ਅਨਮੋਲ ਕੁਮਾਰ ਗਿੱਲ,ਬਲਬੀਰ ਸਿੰਘ ਰਾਣਾ,ਕੁਲਵਿੰਦਰ ਸਿੰਘ ਕਿੰਦਾ,ਯੂਥ ਨੇਤਾ ਸੁਰਜੀਤ ਸਿੰਘ ਵਿੱਕੀ,ਸਰਬਜੀਤ ਸਿੰਘ ਖੁਖਰੇਨ,ਜਗਜੀਵਨ ਸਿੰਘ ਭਿੰਡਰ,ਵਿਕਾਸ ਮੋਮੀ, ਗੁਰਭੇਜ ਸਿੰਘ ਔਲਖ,ਦਾਰਾ ਸਿੰਘ, ਸੁੰਦਰ ਲਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here