ਗਲਾਡਾ ਦੀ ਕੀਜ਼ ਹੋਟਲ ਨੇੜਲੇ ਰਿਹਾਇਸ਼ੀ ਪਲਾਟਾਂ ਦੀ ਸਕੀਮ 7 ਸਤੰਬਰ ਨੂੰ ਹੋਵੇਗੀ ਬੰਦ, ਐਸ.ਸੀ.ਓਜ਼. ਦੀ 7 ਸਤੰਬਰ ਬਾਅਦ ਦੁਪਹਿਰ ਇਕ ਵਜੇ ਤੱਕ ਹੋਵੇਗੀ ਈ-ਆਕਸ਼ਨ

logo latest

ਚੰਡੀਗੜ (ਦ ਸਟੈਲਰ ਨਿਊਜ਼)। ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਮੈਂਟ ਅਥਾਰਟੀ (ਗਲਾਡਾ) ਵੱਲੋਂ ਆਮ ਲੋਕਾਂ ਲਈ 82 ਫਰੀਹੋਲਡ ਵਾਲੇ ਰਿਹਾਇਸ਼ੀ ਪਲਾਟਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (ਈ.ਡਬਲਿਊ.ਐਸ) ਲਈ 11 ਪਲਾਟਾਂ ਵਾਲੀ ਲਿਆਂਦੀ ਸਕੀਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੁਧਿਆਣਾ ਦੇ ਅਹਿਮ ਸਥਾਨ ਉਤੇ ਪਲਾਂਟ ਖਰੀਦਣ ਦੇ ਮੌਕੇ ਦਾ ਲਾਹਾ ਲੈਣ ਵਿੱਚ ਕੁੱਝ ਦਿਨ ਹੀ ਰਹਿ ਗਏ ਹਨ ਕਿਉਂਕਿ ਇਹ ਸਕੀਮ 7 ਸਤੰਬਰ, 2020 ਨੂੰ ਬੰਦ ਹੋਣ ਜਾ ਰਹੀ ਹੈ।

Advertisements

ਇਹ ਪਲਾਟ ਕੀਜ਼ ਹੋਟਲ ਦੇ ਪਿਛਲੇ ਪਾਸੇ ਲੁਧਿਆਣਾ ਦੀ ਸੂਆ ਰੋਡ ਉਤੇ ਦਿੱਤੇ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਨਗਰ ਨਾਲ ਲੱਗਦੀ ਇਹ ਜਗਹਾ ਭਾਈ ਰਣਧੀਰ ਸਿੰਘ ਨਗਰ ਦੇ ਨੇੜੇ ਹੈ ਅਤੇ ਦੱਖਣੀ ਬਾਈਪਾਸ ਨਾਲ ਵੀ ਜੁੜੀ ਹੋਈ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਆਮ ਲੋਕਾਂ ਲਈ 29,000 ਰੁਪਏ ਪ੍ਰਤੀ ਵਰਗ ਗਜ਼ ਦੀ ਰਾਖਵੀਂ ਕੀਮਤ ‘ਤੇ 125 ਵਰਗ ਗਜ਼ ਤੱਕ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਹੈ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ 100 ਵਰਗ ਗਜ਼ ਤੋਂ ਘੱਟ ਵਾਲੇ ਪਲਾਟ ਪੇਸ਼ ਕੀਤੇ ਹਨ, ਜਿਨਹਾਂ ਦੀ ਰਾਖਵੀਂ ਕੀਮਤ 26,100 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਬਿਨੈਕਾਰਾਂ ਨੂੰ ਬਿਨੈ ਪੱਤਰ ਜਮਾਂ ਕਰਨ ਸਮੇਂ ਪਲਾਟ ਦੀ ਕੁੱਲ ਕੀਮਤ ਦਾ 10 ਫੀਸਦੀ ਬਿਆਨਾ ਰਾਸ਼ੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ 15 ਫੀਸਦੀ ਰਕਮ ਜਮਾਂ ਕਰਾਉਣੀ ਹੋਵੇਗੀ। ਬਕਾਇਆ 75 ਫੀਸਦੀ ਰਕਮ ਸਬੰਧੀ, ਅਲਾਟੀਆਂ ਕੋਲ ਇਸ ਰਕਮ ‘ਤੇ 5 ਫੀਸਦੀ ਦੀ ਛੋਟ ਲੈਣ ਲਈ ਅਲਾਟਮੈਂਟ ਪੱਤਰ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਇਕਮੁਸ਼ਤ ਰਕਮ ਦਾ ਭੁਗਤਾਨ ਕਰਨ ਜਾਂ ਸਾਲਾਨਾ 9 ਫੀਸਦੀ ਵਿਆਜ ‘ਤੇ 6 ਬਰਾਬਰ ਛਮਾਹੀ ਕਿਸ਼ਤਾਂ ਵਿਚ ਭੁਗਤਾਨ ਕਰਨ ਦਾ ਵਿਕਲਪ ਹੋਵੇਗਾ। ਰਿਹਾਇਸ਼ੀ ਪਲਾਟਾਂ ਤੋਂ ਇਲਾਵਾ, ਗਲਾਡਾ ਵੱਲੋਂ ਇਸੇ ਸਾਈਟ ‘ਤੇ ਸਥਿਤ 9 ਐਸ.ਸੀ.ਓਜ਼ ਦੀ ਈ-ਨਿਲਾਮੀ ਵੀ ਕੀਤੀ ਜਾਵੇਗੀ।

ਇਨਹਾਂ ਐਸ.ਸੀ.ਓਜ਼ ਲਈ ਰਾਖਵੀਂ ਕੀਮਤ 87,000 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ। ਇਹ ਈ-ਨਿਲਾਮੀ 7-9-2020 ਨੂੰ ਬਾਅਦ ਦੁਪਹਿਰ 1.00 ਵਜੇ ਸਮਾਪਤ ਹੋਵੇਗੀ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਪੋਰਟਲ www.puda.e-auctions.in ‘ਤੇ ਉਪਲਬਧ ਹੈ। ਇਹ ਯੋਜਨਾ ਆਮ ਲੋਕਾਂ ਨੂੰ ਉਦਯੋਗਿਕ ਸ਼ਹਿਰ, ਲੁਧਿਆਣਾ ਵਿਖੇ ਆਪਣਾ ਮਕਾਨ ਬਣਾਉਣ ਦਾ ਮੌਕਾ ਦੇਣ ਲਈ ਸ਼ੁਰੂ ਕੀਤੀ ਗਈ ਹੈ।

ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਯੋਜਨਾ ਵਿਚ 11 ਰਿਹਾਇਸ਼ੀ ਪਲਾਟ ਈ.ਡਬਲਯੂ.ਐਸ. ਨੂੰ ਅਲਾਟਮੈਂਟ ਲਈ ਰਾਖਵੇਂ ਰੱਖੇ ਗਏ ਹਨ। ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਪਲਾਟਾਂ ਦੀ ਅਲਾਟਮੈਂਟ ਲਈ ਵੱਖਰਾ ਡਰਾਅ ਕੱਢਿਆ ਜਾਵੇਗਾ। ਚਾਹਵਾਨ ਬਿਨੈਕਾਰ ਇਸ ਸਕੀਮ ਨਾਲ ਜੁੜੇ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਸਕੀਮ ਦਾ ਬਰੌਸ਼ਰ ਪ੍ਰਾਪਤ ਕਰ ਸਕਦੇ ਹਨ ਜਾਂ ਉਹ ਵੈਬਸਾਈਟ www.glada.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਸਾਈਟ ‘ਤੇ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਚੁੱਕੇ ਹਨ ਅਤੇ ਅਲਾਟਮੈਂਟ ਪੱਤਰ ਜਾਰੀ ਹੋਣ ‘ਤੇ ਤੁਰੰਤ ਕਬਜ਼ਾ ਦੇ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here