Saturday, October 24, 2026
Home Chandigarh ਆਈਪੀਐਸ ਜੋੜੇ ਦੀ 4 ਸਾਲਾ ਧੀ ਦੀ ਮੌਤ, ਗਲੇ ਵਿੱਚ ਖਾਣਾ ਫੱਸਣ...

ਆਈਪੀਐਸ ਜੋੜੇ ਦੀ 4 ਸਾਲਾ ਧੀ ਦੀ ਮੌਤ, ਗਲੇ ਵਿੱਚ ਖਾਣਾ ਫੱਸਣ ਦੇ ਕਾਰਣ ਸਾਹ ਲੈਣ ਵਿੱਚ ਆਈ ਸੀ ਦਿੱਕਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਵਿਚ ਤਾਇਨਾਤ ਆਈਪੀਐਸ ਜੋੜੇ ਦੀ 4 ਸਾਲਾ ਧੀ ਦੀ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ, ਬੱਚੀ ਦੇ ਮੂੰਹ ਵਿੱਚ ਖਾਣਾ ਫੱਸਣ ਦੇ ਨਾਲ ਉਸਦੀ ਮੌਤ ਹੋਈ ਹੈ। ਬੱਚੀ ਨਾਯਰਾ ਦੀ ਮਾਂ ਰਵਜੋਤ ਗਰੇਵਾਲ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਹਨ ਤੇ ਉਨ੍ਹਾਂ ਦੇ ਪਿਤਾ ਨਵਨੀਤ ਬੈਂਸ ਲੁਧਿਆਣਾ ਰੂਰਲ ਪੁਲਿਸ ਦੇ ਐਸਐਸਪੀ ਹਨ।

Advertisements

ਜਾਣਕਾਰੀ ਮੁਤਾਬਕ ਬੱਚੀ ਨੇ ਕੁਝ ਖਾਧਾ ਜੋ ਕਿ ਉਸਦੇ ਗਲ਼ੇ ਵਿਚ ਫਸ ਗਿਆ। ਇਸ ਤੋਂ ਬਾਅਦ ਉਸਨੂੰ ਸਾਹ ਨਹੀਂ ਆ ਰਿਹਾ ਸੀ ਜਿਸ ਕਰਕੇ ਬੱਚੀ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਜੋੜਾ ਮੋਹਾਲੀ ਵਿੱਚ ਰਹਿੰਦਾ ਹੈ। ਇਸ ਦੁੱਖ ਦੀ ਘੜੀ ਵਿੱਚ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਸਿਆਸਤਦਾਨਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here