ਨੌਜਵਾਨ ਨੇ ਲਿਆ ਫਾਹਾ, ਪਤਨੀ ਅਤੇ ਆਸ਼ਕ ਵਿਰੁੱਧ ਮਾਮਲਾ ਦਰਜ

ਗੜਸ਼ੰਕਰ (ਦ ਸਟੈਲਰ ਨਿਊਜ਼)। ਥਾਣਾ ਗੜਸ਼ੰਕਰ ਦੇ ਅਧੀਨ ਪੈਦੇ ਪਿੰਡ ਖਾਨਪੁਰ ਅਤੇ ਸ਼ਾਹਪੁਰ ਵਿਚਕਾਰ ਰਹਿੰਦੇ ਮੁਸਲਮਾਨ ਗੁੱਜਰਾਂ ਦੇ ਡੇਰੇ ਵਿੱਚ ਲੰਘੀ ਰਾਤ ਡੇਰੇ ਦੇ ਵਸਨੀਕ ਮੁਸ਼ਤਾਕ ਅਲੀ ਉਰਫ ਗਾਮਾ ਪੁੱਤਰ ਰੌਸ਼ਨ ਦੀਨ (21) ਨੇ ਆਪਣੇ ਘਰ ਅੰਦਰ ਬਣੀ ਕੁੱਲੀ ਵਿੱਚ ਛੱਤ ਲਈ ਵਰਤਿਆ ਲੱਕੜ ਦੇ ਬਾਸ਼ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਉਸਦੇ ਆਸ਼ਕ ਵਿਰੁੱਧ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ।

Advertisements

ਮਿਲੀ ਜਾਣਕਾਰੀ ਅਨੁਸਾਰ  ਉਕਤ ਨੌਜਵਾਨ ਦੀ ਪਤਨੀ ਜੈਨਮ ਦੇ ਇਕ ਹੋਰ ਨੌਜਵਾਨ ਨਾਲ ਕਥਿਤ ਸੰਬੰਧ ਚੱਲ ਰਹੇ ਸਨ ਜਿਸ ਕਰਕੇ ਘਰ ਵਿੱਚ ਪਤੀ ਪਤਨੀ ਦਾ ਆਪਸੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਲੰਘੀ ਰਾਤ ਜੈਨਮ ਨੇ ਆਪਣੇ ਆਸ਼ਕ ਸਦੀਕ ਪੁੱਤਰ ਬਸ਼ੀਰ ਨੂੰ ਸਾਰੀ ਗੱਲਬਾਤ ਦੱਸੀ। ਰਾਤ ਸਮੇਂ ਇਸ ਗੱਲ ਦਾ ਪਤਾ ਮੁਸ਼ਤਾਕ ਅਲੀ ਨੂੰ ਵੀ ਲੱਗਿਆ ਤਾਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ। ਇਸ ਪਿੱਛੋਂ ਪਤਨੀ ਨਾਲ ਉਸਦਾ ਝਗੜਾ ਹੋ ਗਿਆ ਅਤੇ ਰਾਤ ਸਮੇਂ ਮੁਸ਼ਤਾਕ ਨੇ ਘਰ ਅੰਦਰ ਬਾਸ਼ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਂਚ ਲਈ ਡੀਐੱਸਪੀ ਗੜਸ਼ੰਕਰ ਸਤੀਸ਼ ਕੁਮਾਰ ਅਤੇ ਐੱਸਐੱਚਓ ਇਕਬਾਲ ਸਿੰਘ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।

ਇਸ ਬਾਰੇ ਗੱਲ ਕਰਦਿਆਂ ਡੀਐੱਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮ੍ਰਿਤਕ ਦੀ ਪਤਨੀ ਜੈਨਮ ਅਤੇ ਉਸਦੇ ਦੋਸਤ ਸਦੀਕ ਪੁੱਤਰ ਬਸ਼ੀਰ ਮੁੱਲਾਂ ਪੁਰ (ਲੁਧਿਆਣਾ)ਵਿਰੁੱਧ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here