ਪਿੰਡ ਭੂੰਗਰਨੀ ਵਿਖੇ ਮਹਿਲਾ ਦੀ ਗਲ਼ਾ ਘੁੱਟ ਕੇ ਹੱਤਿਆ, ਇਲਾਕੇ ਵਿੱਚ ਸਨਸਨੀ

Covid-19 steps Hospital vaccination Hospital vaccination Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Punjab Govt. Advt.

ਮੇਹਟਿਆਣਾ (ਦ ਸਟੈਲਰ ਨਿਊਜ਼)। ਪਿੰਡ ਭੂੰਗਰਨੀ ਵਿਖੇ ਇਕ ਔਰਤ ਦੀ ਗਲ਼ਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਲੜਕੀ ਜਤਿੰਦਰ ਕੌਰ ਪਤਨੀ ਤਰਿੰਦਰ ਸਿੰਘ ਵਾਸੀ ਪਾਸ਼ਟਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਿਕ ਉਸ ਦੀ ਮਾਂ ਮ੍ਰਿਤਕ ਜਸਬੀਰ ਕੌਰ ਪਤਨੀ ਸੁੱਚਾ ਸਿੰਘ ਪਿੰਡ ਭੂੰਗਰਨੀ ਵਿਖੇ ਆਪਣੇ ਘਰ ‘ਚ ਇਕੱਲੀ ਰਹਿੰਦੀ ਸੀ। ਉਸ ਦੇ ਪਿਤਾ ਤੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਅੱਜ ਐਤਵਾਰ ਦੀ ਸ਼ਾਮ ਕਰੀਬ ਚਾਰ ਵਜੇ ਆਪਣੀ ਮਾਤਾ ਜਸਬੀਰ ਕੌਰ ਨੂੰ ਮਿਲ ਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਬਾਅਦ ਵਿੱਚ ਉਸ ਨੂੰ ਇਤਲਾਹ ਮਿਲੀ ਕਿ ਮਾਤਾ ਜਸਬੀਰ ਕੌਰ ਦੀ ਪਿੰਡ ਦੇ ਹੀ ਵਿਅਕਤੀ ਬਲਵੀਰ ਸਿੰਘ ਕਾਲਾ ਪੁੱਤਰ ਰਾਮ ਸਿੰਘ ਨੇ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਹੈ।

Advertisements

ਉਸ ਨੇ ਤੁਰੰਤ ਪੁੱਜ ਕੇ ਦੇਖਿਆ ਕਿ ਮਾਂ ਜਸਬੀਰ ਕੌਰ ਦੀ ਲਾਸ਼ ਘਰ ਦੇ ਵਿਹੜੇ ਵਿੱਚ ਮੂਧੇ-ਮੂੰਹ ਪਈ ਹੋਈ ਸੀ ਤੇ ਘਰ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ਦਾ ਫੋਨ ਵੀ ਗਾਇਬ ਸੀ। ਥਾਣਾ ਮੇਹਟੀਆਣਾ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਜਸਬੀਰ ਕੌਰ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਦਿਆਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

LEAVE A REPLY

Please enter your comment!
Please enter your name here