ਰਜਿਸਟਰੇਸ਼ਨ ਅਫ਼ਸਰ ਨੇ ਰਾਜਨੈਤਿਕ ਨੁਮਾਇੰਦਿਆਂ/ਪ੍ਰਤੀਨਿਧੀਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸਨ ਦੇ ਸਬੰਧ ਵਿੱਚ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਵਿਧਾਨ ਸਭਾ ਚੋਣ ਹਲਕਾ ਪਠਾਨਕੋਟ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸ਼ਰੇਟ ਪਠਾਨਕੋਟ ਸ. ਗੁਰਸਿਮਰਨ ਸਿੰਘ ਢਿਲੋਂ ਨੇ ਆਪਦੇ ਦਫ਼ਤਰ, ਹਲਕੇ ਦੇ ਸਮੂਹ ਰਾਜਨੈਤਿਕ ਨੁਮਾਇੰਦਿਆਂ/ਪ੍ਰਤੀਨਿਧੀਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸਨ ਦੇ ਸਬੰਧ ਵਿੱਚ ਮੀਟਿੰਗ ਕੀਤੀ।

Advertisements

ਮੀਟਿੰਗ ਵਿੱਚ ਪੋਲਿੰਗ ਸਟੇਸਨ ਨਵਾਂ ਬਣਾਉਣ, ਨਾਮ ਬਦਲੀ ਕਰਨ ਜਾਂ ਮੁਹੱਲੇ ਦਾ ਨਾਮ ਠੀਕ ਕਰਨ ਸਬੰਧੀ ਵੱਖ-ਵੱਖ ਪਹਿਲੁਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਕਿਉਕਿ ਪਠਾਨਕੋਟ ਵਿੱਚ ਕੋਈ ਵੀ ਬੂਥ ਵਿੱਚ 1400 ਜਾਂ ਇਸ ਤੋਂ ਵੱਧ ਵੋਟਾਂ ਵਾਲਾ ਨਹੀ ਹੈ। ਇਸ ਲਈ ਨਵਾਂ ਬੂਥ ਬਣਾਉਣ ਦੀ ਜਰੂਰਤ ਮਹਿਸੂਸ ਨਹੀ ਕੀਤੀ ਗਈ। ਕੁਝ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੁਹੱਲਿਆਂ ਦੇ ਨਾਮ ਠੀਕ ਕਰਨ ਦੀ ਸਲਾਹ ਦਿਤੀ ਗਈ ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ਉਨਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਬੂਥਾਂ ਵਿੱਚ ਬੀ.ਐਲ.ਏ ( ਬੂਥ ਲੈਵਲ ਏਜੈਂਟ) ਨਿਉਕਤ ਕਰਨ ਲਈ ਵੀ ਬੇਨਤੀ ਕੀਤੀ।

LEAVE A REPLY

Please enter your comment!
Please enter your name here