ਸ਼ਹਿਰ ਦੀ ਮਸ਼ਹੂਰ ਦੁਕਾਨ ਬੱਬੂ ਮੀਟ ਚਾਵਲ ਤੇ ਕ੍ਰਿਸ਼ਨਾ ਟਰੇਡਰ ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਲਏ ਗਏ 3 ਸੈਂਪਲ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁਹਈਆ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਫੂਡ ਸੇਫਟੀ ਐਡ ਸਟੈਰਟਡ ਐਕਟ ਦੀ ਪਾਲਣਾ ਮੱਦੇਨਜਰ ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਅਤੇ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾਂ ਵੱਲੋ ਇਕ ਸ਼ਿਕਾਇਤ ਦੇ ਅਧਾਰ ਤੇ ਹੁਸ਼ਿਆਰਪੁਰ ਸ਼ਹਿਰ ਦੀ ਮਸ਼ਹੂਰ ਦੁਕਾਨ ਬੱਬੂ ਮੀਟ ਚਾਵਲ ਤੇ ਛਾਪੇਮਾਰੀ ਕਰਕੇ 3 ਸੈਂਪਲ ਲਏ ਗਏ। ਇਸ ਮੋਕੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਟੋਲ ਫ੍ਰੀ 104 ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦੁਕਾਨ ਵਿੱਚ ਸਾਫ ਸਫਾਈ ਨਹੀ ਹੈ ਤੇ ਖਾਣਾ ਵੀ ਇਹਨਾਂ ਵਧੀਆ ਨਹੀ ਹੈ, ਇਸ ਤੋ ਇਲਾਵਾਂ ਕ੍ਰਿਸ਼ਨਾ ਟਰੇਡਰ ਦੀ ਫੈਕਟਰੀ ਵਿੱਚੋ ਵੀ ਤੇਲ ਦਾ ਇਕ ਸੈਂਪਲ ਭਰ ਕੇ ਚੰਡੀਗੜ ਲੈਬ ਨੂੰ ਭੇਜ ਦਿੱਤੇ ਗਏ ਹਨ ।

Advertisements

ਉਹਨਾਂ ਦਸਿੱਆ ਕਿ ਰੇਹੜੀ, ਢਾਬੇ, ਰੈਸਟੋਰੈਟ, ਹਲਵਾਈ, ਬੇਕਰੀ ਵਾਲਿਆਂ ਵਾਸਤੇ ਰਜਿਸਟ੍ਰੇਸ਼ਨ ਬਹੁਤ ਜਰੂਰੀ ਹੈ, ਬਿਨਾਂ ਰਜਿਸਟ੍ਰੇਸ਼ਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਜਿਲਾ ਸਿਹਤ ਅਫਸਰ ਨੇ ਸਖਤ ਚਿਤਾਵਨੀ ਦਿੰਦਿਆ ਹੋਇਆ ਕਿਹਾ ਕਿ ਕੋਈ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਘਟਨਾ ਘਟਦੀ ਹੈ ਤਾਂ ਉਸੇ ਕਾਰੋਬਾਰੀ ਤੇ ਫੂਡ ਸੇਫਟੀ ਐਕਟ ਦੇ ਤਹਿਤ ਕਾਰਵਾਈ ਹੋਵੇਗੀ । ਇਸ ਮੋਕੇ ਤੇ ਉਹਨਾਂ ਮਿਲਵਟ ਖੋਰਾ ਨੂੰ ਚੇਤਾਵਨੀ ਦਿੱਤੀ ਕਿ ਉਹ ਮਿਲਾਵਟ ਖੋਰੀ ਤੋਂ ਬਾਜ ਆ ਜਾਣ ਤੇ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਕਰਨ।ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੋਰਾਨ ਗ੍ਰਾਹਕਾਂ ਲਈ ਸੈਨੇਟਾਈਜਰ ਅਤੇ ਸਮਾਜਿਕ ਦੂਰੀ ਰੱਖਣ ਦੇ ਪ੍ਰਬੰਦ ਕੀਤੇ ਜਾਣ। ਇਸ ਮੋਕੇ ਤੇ ਟੀਮ ਵਿੱਚ ਰਾਮ ਲੁਭਾਇਆ, ਨਸੀਬ ਚੰਦ ਅਤੇ ਗੁਰਵਿੰਦਰ ਸਿੰਘ ਮੀਡੀਆ ਵਿੰਗ ਤੋ ਹਾਜਰ ਸਨ ।  

LEAVE A REPLY

Please enter your comment!
Please enter your name here