ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋ ਮੁਫਤ ਦਿੱਤੀਆਂ ਜਾਂਦੀਆਂ 13 ਪ੍ਰਕਾਰ ਦੀਆਂ ਸੇਵਾਵਾਂ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ  ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵੱਲੋਂ ਬੇਰੋਜ਼ਗਾਰਾਂ ਅਤੇ ਵਿਦਿਆਰਥੀਆਂ ਨੂੰ 13 ਪ੍ਰਕਾਰ ਦੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਹਨਾਂ ਸੇਵਾਵਾਂ ਵਿਚ ਮੁੱਖ ਰੂਪ ਵਿੱਚ ਬੇਰੋਜ਼ਗਾਰਾਂ ਲਈ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਦਵਾਉਣਾ, ਹਰ ਮਹੀਨੇ ਨਿਯੋਜਕਾਂ ਨਾਲ ਸੰਪਰਕ ਕਰਕੇ ਅਸਾਮੀਆਂ ਪ੍ਰਾਪਤ ਕਰਨੀਆਂ ਅਤੇ ਪਲੇਸਮੈਂਟ ਕੈਂਪ, ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਨਾ ਤਾਂ ਜੋ ਕਿ ਬੇਰੋਜ਼ਗਾਰਾਂ ਲਈ ਰੋਜ਼ਗਾਰ ਅਤੇ ਇੰਡਸਟਰੀ ਨੂੰ ਉਹਨਾਂ ਦੀ ਲੋੜੀਂਦੀ ਮੈਨਪਾਵਰ ਨੂੰ ਮੁਹੱਈਆ ਕਰਵਾਇਆ ਜਾ ਸਕੇ।

Advertisements

ਇਸ ਤੋਂ ਇਲਾਵਾ ਬੱਚਿਆਂ ਦੀ ਕੈਰੀਅਰ ਕਾਊਂਸਲਿੰਗ ਕਰਨੀ ਤਾਂ ਜੋ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਲਈ ਜਾਗਰੂਕ ਕਰਕੇ ਸਫ਼ਲ ਬਣਾਇਆ ਜਾ ਸਕੇ।। ਉਨਾਂ ਦੱਸਿਆ ਕਿ ਬੱਚੇ ਰੋਜ਼ਗਾਰ ਦਫ਼ਤਰ ਆ ਕੇ ਮੁਫ਼ਤ ਇੰਟਰਨੈੱਟ ਸੇਵਾਵਾਂ ਦਾ ਲਾਭ ਵੀ ਲੈ ਸਕਦੇ ਹਨ।। ਉਨਾਂ ਦੱਸਿਆ ਕਿ ਨੌਜਵਾਨ ਆਪਣਾ ਸਵੈ ਰੁਜ਼ਗਾਰ ਦਾ ਕੰਮ ਧੰਦਾ ਸ਼ੁਰੂ ਕਰਨ ਲਈ ਜਿਹੜੇ ਬੱਚੇ ਕਰਜਾ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਰੋਜ਼ਗਾਰ ਦਫ਼ਤਰ ਦੇ ਆਨਲਾਈਨ ਲਿੰਕ ਦੁਆਰਾ ਅਪਲਾਈ ਕਰ ਸਕਦੇ ਹਨ।।ਇਸ ਦਫ਼ਤਰ ਵਿਚ ਵੱਖ-ਵੱਖ ਸਵੈ ਰੁਜ਼ਗਾਰ ਏਜੰਸੀਆ ਵਲੋਂ ਆਪਣਾ ਇਕ-ਇਕ ਅਧਿਕਾਰੀ ਬਿਠਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਨੂੰ ਸਵੈ ਰੁਜ਼ਗਾਰ ਪ੍ਰਤੀ ਵੀ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ।ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਕਰਮ ਚੰਦ ਨੇ ਦੱਸਿਆ ਕਿ ਰਜਿਸਟਰੇਸ਼ਨ ਦੀ ਸੁਵਿਧਾ ਲਈ ਨੌਜਵਾਨ www.pgrkam.com  ‘ਤੇ ਆਪਣਾ ਨਾਮ ਵੀ ਦਰਜ ਕਰਵਾ ਸਕਦੇ ਹਨ।  

LEAVE A REPLY

Please enter your comment!
Please enter your name here