ਬਸਪਾ ਵੱਲੋਂ ਮੋਦੀ ਦਾ 15 ਫੁੱਟ ਲੰਬਾ ਪੁਤਲਾ ਫੂਕਿਆ ਗਿਆ: ਦਿਨੇਸ਼ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ  ਸਮਾਜ ਪਾਰਟੀ ਹੁਸ਼ਿਆਰਪੁਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਤੇ ਹਲਕਾ ਪ੍ਰਧਾਨ ਹੁਸ਼ਿਆਰਪੁਰ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹਿਰ ਅੰਦਰ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਐਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਜ਼ਿਲਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ, ਜ਼ਿਲਾ ਉਪ ਪ੍ਰਧਾਨ ਸਰਦਾਰ ਭਜਨ ਸਿੰਘ ਖ਼ਾਲਸਾ, ਸਰਦਾਰ ਉਂਕਾਰ ਸਿੰਘ ਝੱਮਟ, ਸ. ਮਨਿੰਦਰ ਸਿੰਘ ਸ਼ੇਰਪੁਰੀ, ਮਨਦੀਪ ਕਲਸੀ, ਸੁਖਦੇਵ ਸਿੰਘ ਬਿੱਟਾ ਸਾਰੇ ਜ਼ੋਨ ਇੰਚਾਰਜ ਹੁਸ਼ਿਆਰਪੁਰ ਅਤੇ ਭਗਵਾਨ ਸਿੰਘ ਚੌਹਾਨ ਸੀਨੀਅਰ ਬਸਪਾ ਆਗੂ ਸ਼ਾਮਲ ਹੋਏ। ਇਸ ਵਿੱਚ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 15 ਫੁੱਟ ਉੱਚਾ ਪੁਤਲਾ ਫੂਕਿਆ ਗਿਆ।

Advertisements

ਇਸ ਮੌਕੇ ਤੇ ਬਸਪਾ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਅੰਦਰ ਜਿਹੜੇ ਤਿੰਨ ਬਿੱਲ ਪਾਸ ਕੀਤੇ ਹਨ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਘੋਰ ਵਿਰੋਧੀ ਹਨ। ਇਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋਰ ਲੁੱਟ ਖਸੁੱਟ ਹੋਵੇਗੀ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ। ਮੰਡੀਆਂ ਵਿੱਚ ਕੁੱਲ ਉਪਜ ਦਾ ਸਿਰਫ਼ 6 % ਆਉਂਦਾ ਹੈ ਅਤੇ 94% ਫ਼ਸਲ ਮੰਡੀਆਂ ਤੋਂ ਬੰਦ ਹੀ ਵੇਚਦੇ ਹਨ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਉਦਯੋਗਪਤੀ ਆਪਣੀਆਂ ਚੀਜ਼ਾਂ ਦਾ ਭਾਅ ਆਪ ਨਿਸ਼ਚਿਤ ਕਰ ਸਕਦੇ ਹਨ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭਾਅ ਆਪ ਨਿਸ਼ਚਿਤ ਕਰਨ ਦਾ ਹੱਕ ਆਪ ਕਿਉਂ ਨਹੀਂ। ਬਸਪਾ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀਆਂ ਅਖਵਾਉਂਦੀਆਂ ਹਨ ਕਿਸਾਨਾਂ ਦਾ ਇਨਾਂ ਸਰਕਾਰਾਂ ਦੇ ਰਾਜ ਵਿੱਚ ਗੰਨਾਂ ਮਿੱਲਾਂ ਵੱਲ 2000 ਕਰੋੜ ਦਾ ਬਕਾਇਆ ਹੈ ਜੋ ਕਿ ਇਹ ਕਿਸਾਨਾਂ ਨੂੰ ਬਕਾਇਆ ਦਿਵਾਉਣ ਵਿੱਚ ਬੁਰੀ ਤਰਾਂ ਫ਼ੇਲ ਸਾਬਤ ਹੋਈਆਂ ਹਨ। ਬਸਪਾ ਆਗੂਆਂ ਨੇ ਕਿਹਾ ਕਿ  ਬਹੁਜਨ ਸਮਾਜ ਪਾਰਟੀ ਕਿਸਾਨਾਂ ਵੱਲੋਂ ਉਲੀਕੇ ਗਏ ਹਰ ਸੰਘਰਸ਼ ਵਿੱਚ ਕਿਸਾਨਾਂ ਦਾ ਵੱਧ ਚੜ ਕੇ ਸਾਥ ਦੇਵੇਗੀ ਅਤੇ ਸਰਕਾਰ ਨੂੰ ਝੁਕਣ ਤੇ ਮਜਬੂਰ ਕਰ ਦੇਵੇਗੀ।

ਇਸ ਮੌਕੇ ‘ਤੇ ਸਰਦਾਰ ਸੁਖਚੈਨ ਸਿੰਘ, ਰਣਜੀਤ ਕੁਮਾਰ ਬੱਬਲੂ ਹਲਕਾ ਵਾਈਸ ਪ੍ਰਧਾਨ, ਵਿਜੈ ਮੱਲ ਹਲਕਾ ਜਨਰਲ ਸਕੱਤਰ, ਵਿਜੈ ਖ਼ਾਨਪੁਰੀ ਹਲਕਾ ਜਨਰਲ ਸਕੱਤਰ ਸ਼ਾਮ ਚੁਰਾਸੀ, ਕੁਲਜੀਤ ਭਟੋਆ, ਇੰਦਰਜੀਤ ਸਿੰਘ, ਬਲਵੰਤ ਸੋਨੂੰ, ਲਾਡੀ ਪਿੱਪਲਾਂਵਾਲਾ, ਨਰੇਸ਼ ਕੁਮਾਰ, ਸਾਗਰ, ਗੁਰਮੀਤ ਸਿੰਘ, ਹਰਪਿੰਦਰ ਨਸਰਾਲਾ, ਲਾਲ ਚੰਦ ਰਹੀਮਪੁਰ, ਸੋਹਣ ਲਾਲ, ਗੁਰਦੀਪ, ਡਾ ਬੱਧਨ, ਮਨੀਸ਼, ਸੰਜੀਵ ਲਾਡੀ , ਬਲਜੀਤ ਅਟੱਲਗੜ ਤੇ ਸੈਂਕੜੇ ਬਸਪਾ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here