ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ਤੇ ਹਸਪਤਾਲ ਆਉਣ ਵਾਲੇ ਮਰੀਜਾਂ ਨੂੰ ਅੱਖਾਂ ਦੀ ਦੇਖ ਭਾਲ ਸਬੰਧੀ ਕੀਤਾ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਸਿਵਲ ਹਸਪਤਾਲ ਦੇ ਵਿੱਚ ਆਉਣ ਵਾਲੇ ਮਰੀਜਾਂ ਨੂੰ ਅੱਖਾਂ ਦੀ ਦੇਖ ਭਾਲ ਅਤੇ ਰੋਸ਼ਨੀ ਨੂੰ ਬਰਕਾਰ ਰੱਖਣ ਵਾਲੇ ਜਾਗਰੂਕ ਕੀਤਾ ਗਿਆ ਅਤੇ ਲਿਖਤੀ ਸਮਗਰੀ ਵੀ ਦਿੱਤੀ ਗਈ । ਇਸ ਦਿਵਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ( ਦ੍ਰਿਸ਼ਟੀ ਵਿੱਚ ਆਸ਼ਾ ) ਥੀਮ ਤਹਿਤ ਪੂਰੇ ਵਿਸ਼ਵ ਮਨਾਇਆ ਜਾ ਰਿਹਾ ਹੈ ।

Advertisements

ਅੱਖਾਂ ਦੀ ਰੋਸ਼ਨੀ ਲਈ ਹਰੀਆਂ ਪੱਤੇਦਾਰ ਵਿਟਾਮਿਨ ਏ ਤੇ ਭਰਪੂਰ ਸਬਜੀਆਂ ਦੀ ਵਰਤੋਂ ਕੀਤੀ ਜਾਵੇ । ਉਹਨਾਂ ਕਿਹਾ ਕਿ ਸਿਹਤ ਤੇ ਅੱਖਾਂ ਦੀ ਨਿਰਧਾਰਿਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਉਚਿਤ ਸਮੇਂ ਤੇ ਕੀਤਾ ਇਲਾਜ ਬਹੁਤ ਸਾਰੇ ਮਾਮਲਿਆਂ ਇਹ ਅੰਨਪਣ ਤੇ ਨਜ਼ਰ ਦੀ ਕਮਜੋਰੀ ਨੂੰ ਰੋਕ ਸਕਦਾ ਹੈ । ਸਿਵਲ ਹਸਪਤਾਲ ਦੇ ਇੰਨਚਾਰਜ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੋਤੀਆਂ ਬਿੰਦ ਦਾ ਇਲਾਜ ਸਾਰੇ ਸਰਕਾਰੀ ਹਸਪਤਾਲ ਵਿੱਚ ਮੁੱਫਤ ਕੀਤਾ ਜਾਂਦਾਂ ਹੈ । ਇਸ ਮੋਕੇ ਤੇ ਉਨਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵੱਲੋ ਕਾਵਿਡ-19 ਦੇ ਨਾਲ-ਨਾਲ ਹੋਰ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਸਰਕਾਰ ਵੱਲੋ ਟੋਲ ਫ੍ਰੀ ਨੰਬਰ 104 ਤੇ ਸਪੰਰਕ ਕੀਤਾ ਜਾ ਸਕਦਾ ਹੈ ।

ਉਹਨਾਂ ਕੋਵਿਡ-19 ਮਹਾਂਮਾਰੀ ਦੋਰਾਨ ਪੰਜਾਬ ਸਰਕਾਰ ਦੇ ਮਿਸ਼ਨ ਫਹਿਤੇ ਅਨੁਸਾਰ ਲੋਕਾਂ ਨੂੰ ਮਾਸਿਕ ਪਾਉਣ, ਸਮਾਜਿਕ ਦੂਰੀ ਰੱਖਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋ ਗਰੇਜ ਕਰਨ  ਅਤੇ 50 ਸਾਲ ਦੇ ਵਿਆਕਤੀਆਂ, ਗਰਭਵਤੀ ਔਰਤਾ ਤੇ ਪਹਿਲਾਂ ਤੋ ਬੀਮਾਰ ਵਿਅਕਤੀਆਂ ਨੂੰ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰ ਬਾਹਰ ਨਹੀ ਜਾਣ। ਇਹਨਾਂ ਸਾਵਧਾਨੀਆਂ ਨਾਲ  ਅਸੀ ਕੋਰੋਨਾ ਤੇ ਫਹਿਤੇ ਪਾ ਸਕਦੇ ਹੈ। ਇਸ ਮੋਕੇ ਤੇ ਡਾ ਸਿਪਰਾਂ, ਡਾ ਅਮਰਜੀਤ ਲਾਲ, ਡਾ ਸ਼ਲੇਸ਼ ਮਾਸ, ਮੀਡੀਆ ਅਫਸਰ ਪਰਸ਼ੋਤਮ ਲਾਲ, ਜਤਿੰਦਰਪਾਲ ਸਿੰਘ   ਆਦਿ ਹਾਜਰ ਸਨ ।

LEAVE A REPLY

Please enter your comment!
Please enter your name here