ਸੁਰੱਖਿਅਤ ਖੂਨ ਲੋੜਵੰਦ ਵਿਅਕਤੀ ਤੱਕ ਬਿਨਾਂ ਭੂਗਤਾਨ ਪੁੰਹਚੇ : ਡਾ.ਵੈਸ਼ਾਲੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। “ਖੂਨਦਾਨ ਕਰਨਾ ਏਕਤਾ ਦਾ ਕੰਮ ਹੈ, ਕੋਸ਼ਿਸ਼ ਵਿੱਚ ਸ਼ਾਮਲ ਹੋਵੋ ਅਤੇ ਜਾਨਾਂ ਬਚਾਓ” ਥੀਮ ਤਹਿਤ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬੱਲਡ ਟ੍ਰਾਂਸਫਿਊਜ਼ਨ ਅਫਸਰ ਡਾ.ਵੈਸ਼ਾਲੀ ਦੀ ਅਗਵਾਈ ਹੇਠ ਅੱਜ ਵਿਸ਼ਵ ਖੂਨਦਾਨੀ ਦਿਵਸ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਲੋਂ ਬੀ.ਐਸ.ਐਫ ਕੈਂਪ ਖੜਕਾਂ ਵਿਖੇ ਸਵੈ-ਇੱਛਕ ਖੂਨਦਾਨ ਕੈਂਪ ਲਗਾ ਕੇ 48 ਯੁਨਿਟ  ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਬੱਲਡ ਟ੍ਰਾਂਸਫਿਊਜ਼ਨ ਅਫਸਰ ਡਾ. ਵੈਸ਼ਾਲੀ ਨੇ ਕਿਹਾ ਕਿ ਇਹ ਖੂਨ ਦਾਨ ਕੈਂਪ ਲਗਾ ਕੇ ਲੋਕਾਂ ਵਿੱਚ ਸਵੈ-ਇੱਛਕ ਖੂਨ ਦਾਨ ਕਰਨ ਦੀ ਜਾਗਰੂਕਤਾ ਮੁਹਿੰਮ  ਦਾ ਆਗਾਜ਼  ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇੱਕ ਮਹੀਨੇ ਚੱਲਣ ਵਾਲੀ ਇਸ ਦੀ ਜਾਗਰੂਕਤਾ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਵੈ-ਇੱਛਕ ਖੂਨ ਦਾਨ ਕਰਨ ਦੀ ਭਾਵਨਾ ਨੂੰ ਪੈਦਾ ਕਰਨਾ ਹੈ। ਉਨਾਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਜਿਸ ਨਾਲ ਕਈ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । 

Advertisements

ਖੂਨ ਦੀ ਇੱਕ ਇੱਕ ਬੂੰਦ ਬਹੁਤ ਕਿਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਖੂਨਦਾਨ ਕਰਨਾ ਵੀ ਮਾਨਵਤਾ ਦੀ ਸੇਵਾ ਕਰਨਾ ਹੈ । ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ  ਹੈ ਕਿ ਅਸੀਂ ਇਹ ਦਾਨ ਕਰਕੇ ਇੱਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਇਨਸਾਨ 17 ਸਾਲ ਦੀ ਉਮਰ ਤੋ ਲੈਕੇ 66 ਸਾਲ ਦੀ ਉਮਰ ਤੱਕ ਖੂਨ ਦਾਨ ਕਰ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ.ਵੈਸ਼ਾਲੀ ਨੇ ਦੱਸਿਆ ਕਿ ਜੋ ਵਿਅਕਤੀ ਸਵੈ-ਇੱਛਕ ਖੂਨ ਦਾਨ ਕਰਨਾ  ਚਾਹੁੰਦੇ  ਹਨ ਉਹ ਆਪਣੇ ਆਪ ਨੂੰ e-raktkosh website ਤੇ ਜਾ ਕੇ ਰਜਿਸਟਰ ਕਰਕੇ ਜ਼ਰੂਤਤ ਮੁਤਾਬਿਕ ਖੂਨਦਾਨ ਕਰ ਸਕਦੇ ਹਨ । ਇਸ ਤੋਂ ਇਲਾਵਾ ਬਲਾਕ ਪੀ.ਐਚ.ਸੀ, ਸੀ.ਐਚ.ਸੀ ਸਬ-ਡਵੀਜਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਬੱਲਡ ਗਰੱuਪ ਟੈਸਟਿੰਗ ਮਹੱuਈਆ ਕਰਵਾਈ ਜਾਵੇਗੀ ਜਿੱਥੇ ਖੂਨ ਦਾਨ ਕਰਨ ਦੇ ਇੱਛਕ ਵਿਅਕਤੀ ਆਪਣਾ ਖੂਨਦਾਨ ਕਰ ਸਕਣਗੇ । ਉਨਾਂ ਕਿਹਾ ਕਿ ਸਵੈ-ਇੱਛਕ ਖੂਨ ਦਾਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਨਾਲ ਹੀ ਇਹ ਦਿਵਸ ਮਨਾਇਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here