ਮੁੱਹਲਾ ਭਗਤ ਨਗਰ ਦੇ ਨਿਵਾਸੀਆਂ ਨੇ ਮੇਅਰ ਨੂੰ ਦਿੱਤਾ ਮੰਗ ਪੱਤਰ, ਕੀਤੀ ਟਊਬਵੈਲ ਲਗਾਉਣ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਰਡ ਨੰ: 46 ਨਿਊ ਮਾਡਲ ਟਾਊਨ ਦੇ ਮੁੱਹਲਾ ਭਗਤ ਨਗਰ ਦੇ ਨਿਵਾਸੀ ਕੌਂਸਲਰ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਮੇਅਰ ਸ਼ਿਵ ਸੂੱਦ ਨੂੰ ਮਿਲੇ ਅਤੇ ਆਪਣੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ। ਕੌਂਸਲਰ ਕਵਿਤਾ ਪਰਮਾਰ ਵੀ ਇਸ ਮੌਕੇ ਤੇ ਊਹਨਾਂ ਦੇ ਨਾਲ ਸਨ।

Advertisements

ਮੁਹੱਲਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਕਾਫੀ ਦੇਰ ਪਹਿਲਾਂ ਇਸ ਮੁਹੱਲੇ ਵਿੱਚ ਇਕ ਨਵਾਂ ਟਊਬਵੈਲ ਲਗਾਊਣ ਦੀ ਪ੍ਰਵਾਨਗੀ ਦਿੱਤੀ ਸੀ ਜਿਸਨੂੰ ਲਗਾਊਣ ਦਾ ਕੰਮ ਅਜੇ ਤੱਕ ਸ਼ੁਰੂ ਨਹੀ ਕੀਤਾ ਗਿਆ। ਆਊਣ ਵਾਲੇ ਗਰਮੀ ਦੇ ਮੌਸਮ ਵਿੱਚ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਹੀ ਮੁਸ਼ਕਿਲ ਆਵੇਗੀ। ਇਸ ਲਈ ਇਸ ਟਊਬਵੈਲ ਦਾ ਕੰਮ ਜਲਦ ਹੀ ਸ਼ੁਰੂ ਕਰਵਾਇਆ ਜਾਵੇ। ਮੇਅਰ ਸ਼ਿਵ ਸੂਦ ਨੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਊਣ ਲਈ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਮੋਹਨ ਲਾਲ, ਸੰਤੋਸ਼, ਰਾਜ ਕੁਮਾਰ, ਸੁਮਨ, ਵਿਜੇ, ਇੰਦਜੀਤ, ਚੰਚਲ ਰਾਣੀ, ਨਰੇਸ਼ ਕੁਮਾਰ, ਪੂਜਾ, ਨੀਲਮ ਕੁਮਾਰੀ, ਬਲਬੀਰ ਕੌਰ, ਰਾਣੀ, ਰਾਜ, ਰਣਜੀਤ ਕੁਮਾਰ, ਰਜਿੰਦਰ ਕੁਮਾਰ, ਸੀਮਾ ਅਤੇ ਮੁਹਲਾ ਨਿਵਾਸੀ ਵੀ ਇਸ ਮੌਕੇ ਤੇ ਹਾਜਰ ਸਨ। 

LEAVE A REPLY

Please enter your comment!
Please enter your name here