ਮੇਅਰ ਨੇ ਹਨੀ ਕੁਮਾਰ ਹੰਸ ਨੂੰ ਤਰਸ ਦੇ ਅਧਾਰ ਤੇ ਦਿੱਤਾ ਨਿਯੁਕਤੀ ਪੱਤਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਆਪਣੇ ਦਫਤਰ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਦੇ ਕਰਮਚਾਰੀ ਲੇਟ ਕ੍ਰਿਸ਼ਨ ਲਾਲ ਦੀ ਥਾਂ ਤੇ ਹਨੀ ਕੁਮਾਰ ਹੰਸ ਨੂੰ ਤਰਸ ਦੇ ਅਧਾਰ ਤੇ ਨਗਰ ਨਿਗਮ ਵਿਚ ਨਿਯੁਕਤੀ ਪੱਤਰ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵਿਚ ਸੇਵਾ ਦੌਰਾਨ ਮੌਤ ਹੋਣ ਵਾਲੇ ਕਰਮਚਾਰੀ ਲੇਟ ਕ੍ਰਿਸ਼ਨ ਲਾਲ ਦੇ ਪੁੱਤਰ ਹਨੀ ਕੁਮਾਰ ਹੰਸ ਨੇ ਨਗਰ ਨਿਗਮ ਦੇ ਦਫਤਰ ਵਿਚ ਤਰਸ ਦੇ ਅਧਾਰ ਤੇ ਨੌਕਰੀ ਦੇਣ ਲਈ ਮੰਗ ਕੀਤੀ ਸੀ।

Advertisements

ਜਿਸ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ ਨੂੰ ਸਿਫਾਰਿਸ਼ ਸਹਿਤ ਭੇਜਿਆ ਗਿਆ ਸੀ। ਜਿਸ ਦੀ ਮੰਨਜੂਰੀ ਮਿਲਣ ਤੇ ਉਸ ਦੀ ਮੰਗ ਨੂੰ ਪੂਰਾ ਕਰਦੇ ਹੋਏ ਦਫਤਰ ਨਗਰ ਨਿਗਮ ਵਿਚ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਦਫਤਰ ਦੇ ਕਰਮਚਾਰੀਆਂ ਦੀ ਭਲਾਈ ਦੇ ਕੰਮਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 

ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾਂ, ਇੰਸਪੈਕਟਰ ਸੰਜੀਵ ਕੁਮਾਰ, ਪ੍ਰਧਾਨ ਸਫਾਈ ਯੂਨੀਅਨ ਰਾਜੇਸ਼ ਹੰਸ, ਸੈਨੇਟਰੀ ਸੁਪਰਵਾਈਜਰ ਵਿਕਰਮਜੀਤ, ਦੀਪੂ ਵੀ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here