ਸਿਵਲ ਹਸਪਤਾਲ ‘ਚ ਗੈਰ ਕੋਵਿਡ ਮਰੀਜ਼ਾਂ ਲਈ ਓ.ਪੀ.ਡੀ ਸੇਵਾਵਾਂ 12 ਅਕਤੂਬਰ ਤੋਂ ਸ਼ੁਰੂ

ਜਲੰਧਰ (ਦ ਸਟੈਲਰ ਨਿਊਜ਼)। ਕੋਵਿਡ ਦੇ ਕੇਸਾਂ ਵਿੱਚ ਤੇਜ਼ੀ ਨਾਲ ਕਮੀ ਆਉਣ ਕਰਕੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਗੈਰ-ਕੋਵਿਡ ਮਰੀਜ਼ਾਂ ਲਈ ਓ.ਪੀ.ਡੀ.ਦੀਆਂ ਸੇਵਾਵਾਂ 12 ਅਕਤੂਬਰ ਦਿਨ ਸੋਮਵਾਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਲਈ 98 ਬੈਡ ਜਿਨਾਂ ਵਿੱਚ ਲੈਵਲ-3 ਦੇ ਮਰੀਜ਼ਾਂ ਲਈ 28 ਆਈ.ਸੀ.ਯੂ ਬੈਡ ਅਤੇ ਲੈਵਲ-2 ਦੇ ਮਰੀਜ਼ਾਂ ਲਈ 70 ਬੈਡ ਸ਼ਾਮਿਲ ਹਨ ਜੋ ਕਿ ਵੱਖਰੀ ਇਮਾਰਤ ਵਿੱਚ ਰਾਖਵੇਂ ਰੱਖੇ ਗਏ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ ਕੇਸਾਂ ਵਿੱਚ ਕਮੀ ਆਉਣ ਕਰਕੇ ਓ.ਪੀ.ਡੀ.ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਦੋ ਦਿਨਾਂ ਦੌਰਾਨ ਸਿਵਲ ਹਸਪਤਾਲ ਨੂੰ ਸਵੱਛ ਕਰਨ ਲਈ ਮੁਹਿੰਮ ਚਲਾਈ ਗਈ ਹੈ। ਉਹਨਾਂ ਦੱਸਿਆ ਕਿ ਜਲੰਧਰ ਸਿਵਲ ਹਸਪਤਾਲ ਸਭ ਤੋਂ ਵੱਡਾ ਸਹਿਤ ਸਹੂਲਤ ਕੇਂਦਰ ਹੈ ਜਿਸ ਵਿੱਚ ਮਰੀਜ਼ਾਂ ਲਈ 340 ਦੇ ਕਰੀਬ ਬੈਡ ਹਨ ਅਤੇ ਇਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਆਉਂਦੇ ਹਨ। ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਓ.ਪੀ.ਡੀ.ਸੇਵਾਵਾਂ ਨੂੰ ਈ.ਐਸ.ਆਈ. ਹਸਪਤਾਲ ਵਿਖੇ ਤਬਦੀਲੀ ਕੀਤਾ ਗਿਆ ਸੀ, ਜੋ ਕਿ ਸਿਵਲ ਹਸਪਤਾਲ ਦੇ ਬਿਲਕੁਲ ਨਾਲ ਹੈ।

LEAVE A REPLY

Please enter your comment!
Please enter your name here