ਕਰੋਨਾ ਲੱਛਣ ਹੋਣ ਤੇ ਤਰੁੰਤ ਸਰਕਾਰੀ ਹਸਪਤਾਲ ਨਾਲ ਕੀਤਾ ਜਾਵੇ ਸੰਪਰਕ: ਡੀ.ਸੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਗਰ ਕਿਸੇ ਤਰਾਂ ਦੇ ਕਰੋਨਾ ਦੇ ਲੱਛਣ ਹਨ ਤਾਂ ਤਰੁੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੀਏ ਅਤੇ ਅਪਣਾ ਕਰੋਨਾ ਟੈਸਟ ਕਰਵਾਈਏ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਜਿਲਾ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਮਾਰੀ ਨੂੰ ਲੂਕਾਓ ਨਾ ਅਗਰ ਕਿਸੇ ਤਰਾਂ ਦੇ ਲੱਛਣ ਜਿਵੈਂ ਬੁਖਾਰ, ਖਾਂਸੀ ਜਾਂ ਕਿਸੇ ਹੋਰ ਤਰਾਂ ਦੇ ਕਰੋਨਾ ਲੱਛਣ ਆਉਂਦੇ ਹਨ ਤਾਂ ਬਿਨਾਂ ਦੇਰੀ ਕੀਤੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਤਾਂ ਜੋ ਸਹੀ ਸਮੇਂ ਤੇ ਕਰੋਨਾ ਵਾਈਰਸ ਦਾ ਪਤਾ ਲੱਗਣ ਤੇ ਨਾਲ ਹੀ ਇਸ ਦਾ ਇਲਾਜ ਸੁਰੂ ਕੀਤਾ ਜਾ ਸਕੇ।

Advertisements

ਉਨਾਂ ਕਿਹਾ ਕਿ ਡਰਨ ਵਾਲੀ ਗੱਲ ਨਹੀਂ ਹੈ ਕਿ ਆਪ ਨੂੰ ਜਬਰ ਦਸਤੀ ਕਿਸੇ ਹਸਪਤਾਲ ਵਿੱਚ ਦਾਖਲ ਕੀਤਾ ਜਾਵੇਗਾ। ਰਿਪੋਰਟ ਆਉਂਣ ਤੋਂ ਬਾਅਦ ਆਪ ਦੇ ਅਪਣੇ ਹੀ ਘਰ ਅੰਦਰ ਕੋਰਿਨਟਾਈਨ ਕੀਤਾ ਜਾਵੇਗਾ ਅਤੇ ਖਾਣ ਵਾਲੀਆਂ ਦਵਾਈਆਂ ਆਦਿ ਦਿੱਤੀਆਂ ਜਾਣਗੀਆਂ। ਤਾਂ ਜੋ ਆਪ ਜਲਦੀ ਠੀਕ ਹੋ ਸਕੋ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੁਕ ਕਰਕੇ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਰੋਨਾ ਤੋਂ ਬਚਾਓ ਲਈ ਹੱਥਾਂ ਨੂੰ ਬਾਰ ਬਾਰ ਧੋਵੋ, ਮਾਸਕ ਦਾ ਪ੍ਰਯੋਗ ਕਰੋ, ਸਮਾਜਿੱਕ ਦੂਰੀ ਬਣਾਈ ਰੱਖੋਂ ਅਤੇ ਅਗਰ ਬਹੁਤ ਜਰੂਰੀ ਹੈ ਤੱਦ ਹੀ ਘਰ ਤੋਂ ਬਾਹਰ ਨਿਕਲੋ। ਆਓ ਸਾਰੇ ਮਿਲ ਕੇ ਖੁਦ ਜਾਗਰੁਕ ਹੋਈਏ ਅਤੇ ਦੂਸਰਿਆਂ ਨੂੰ ਵੀ ਜਾਗਰੁਕ ਕਰੀਏ।

LEAVE A REPLY

Please enter your comment!
Please enter your name here