ਬਾਲ ਮਜਦੂਰੀ ਅਤੇ ਬਾਲ ਭਿੱਖਿਆ ਰੋਕੂ ਜਿਲ੍ਹਾ ਟਾਸਕ ਫੋਰਸ ਵਲੋਂ “ਵਿਦਿਆ  ਪ੍ਰਕਾਸ਼  ਸਕੂਲ ਵਾਪਸੀ ਦਾ ਆਗਾਜ” ਅਤੇ ਬਾਲ ਮਜਦੂਰੀ ਤਹਿਤ ਕੀਤੀ ਗਈ ਚੈਕਿੰਗ

ਪਠਾਨਕੋਟ: (ਦ ਸਟੈਲਰ ਨਿਊਜ਼)। ਮਾਨਯੋਗ ਵਧੀਕ ਮੁੱਖ ਸਕੱਤਰ ਸੀਮਾ ਜੈਨ ਅਤੇ ਅਰਵਿੰਦ ਪਾਲ ਸਿੰਘ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼. ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਹੁਕਮਾਂ ਅਨੁਸਾਰ ਬਾਲ ਮਜਦੂਰੀ ਅਤੇ ਭਿੱਖਿਆ ਵਰਤੀ ਨੂੰ ਰੋਕਣ ਲਈ ਪੰਜਾਬ ਸਟੇਟ ਐਕਸ਼ਨ ਪਲਾਨ ਦੀ ਗਾਇਡਲਾਈਨ ਅਤੇ ਚਿਲਡਰਨ ਇਨ ਸਟ੍ਰੀਟ ਸਿਚੁਵੇਸ੍ਹਨ ਤਹਿਤ ਊਸਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਦੀ ਅਗਵਾਈ ਹੇਠ ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਜਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਜਿਲੇ ਦੇ ਵੱਖ ਵੱਖ ਜਨਤਕ ਥਾਵਾ ਤੇ ਰੇਡਜ ਕੀਤੀਆਂ ਗਈਆਂ। ਜਿਸ ਦੋਰਾਨ ਬਾਲ ਭਿੱਖਿਆਂ ਮੰਗਣ ਵਾਲੇ ਬੱਚਿਆ ਅਤੇ ਸੜਕ ਕਿਨਾਰੇ ਰਹਿ ਰਹੇ ਬੱਚਿਆਂ ਦੀ ਭਾਲ ਕੀਤੀ ਗਈ ਅਤੇ ਇਸ ਦੋਰਾਨ ਮਿਲੇ ਬੱਚਿਆਂ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ।

Advertisements

ਉਨ੍ਹਾਂ ਨੇ ਦੱਸਿਆ ਕਿ ਇਹ ਅਭਿਆਨ ਜੂਨ ਮਹੀਨੇ ਭਰ ਚਲਾਇਆ ਜਾ ਰਿਹਾ ਹੈ। ਅੱਜ ਕੀਤੀ ਕਾਰਵਾਈ ਦੋਰਾਨ ਜਿਲ੍ਹਾ ਟਾਸਕ ਫੋਰਸ ਵੱਲੋਂ ਮੋਕੇ ਤੇ ਹੀ 0 ਤੋਂ 6 ਸਾਲ ਦੇ ਬੱਚਿਆਂ ਦਾ ਨਜਦੀਕੀ ਆਂਗਨਵਾੜੀ ਵਿੱਚ ਨਾਮ ਦਰਜ ਕਰਵਾਏ ਗਏ ਜਿਸ ਨਾਲ ਇਨ੍ਹਾ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਰਾਸ਼ਨ ਆਂਗਨਵਾੜੀ ਵਲੋਂ ਮਿਲੇਗਾ ਇਸ ਰੇਡਜ ਦੋਰਾਨ ਕੁਛ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਤ ਸੀ ਉਨ੍ਹਾ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜਿਲ੍ਹਾ ਬਾਲ ਸੁਰਖਿਆ ਯੂਨਿਟ ਨਾਲ ਤਾਲਮੇਲ ਕੀਤਾ ਗਿਆ ਜਿਸ ਨਾਲ ਇਨ੍ਹਾ ਬੱਚਿਆਂ ਨੂੰ ਉਨ੍ਹਾ ਦੇ ਰਾਜ ਵਿੱਚ ਚਲਾਈਆਂ ਸਕੀਮਾਂ ਵਿੱਚ ਦਰਜ ਕਰਕੇ ਲਾਭ ਦਿੱਤਾ ਜਾ ਸਕੇ ਅਤੇ ਆਪਣੇ ਗ੍ਰਹਿ ਜਿਲੇ ਵਿੱਚ ਹੀ ਇਨ੍ਹਾ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ । ਟੀਮ ਵੱਲੋਂ ਸਲਮ ਏਰੀਆ ਵਿੱਚ ਜਾ ਕੇ ਬੱਚਿਆਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਬੱਚਿਆਂ ਦਾ ਡਾਟਾ ਲਿਆ ਗਿਆ। ਜਿਸ ਦੋਰਾਨ ਕੁਲ 22 ਬੱਚਿਆਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ “ਵਿਦਿਆ ਪ੍ਰਕਾਸ਼  ਸਕੂਲ ਵਾਪਸੀ ਦਾ ਆਗਾਜ” ਤਹਿਤ ਤੁਰੰਤ ਨਜਦੀਕੀ ਸਰਕਾਰੀ ਸਕੂਲ ਵਿੱਚ ਨਾਮਜਦ ਕੀਤਾ ਗਿਆ।
 

ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਊਸਾ ਨੇ ਦੱਸਿਆ ਕਿ ਇਹ ਸਲਮ ਏਰੀਆ ਵਿੱਚ ਮਾਤਾ ਪਿਤਾ ਨੂੰ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਆਂਗਨਵਾੜੀ ਸੈਂਟਰਾਂ ਵਿੱਚ ਦਿੱਤੀਆਂ ਜਾਂਣ ਵਾਲੀਆਂ ਸਹੂਲਤਾ ਦਾ ਪਤਾ ਨਹੀ ਹੁੰਦਾ ਅਤੇ ਕਈ ਛੋਟੇ ਬੱਚੇ ਇਨ੍ਹਾ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਰੇਡ ਦੋਰਾਨ ਬੱਚਿਆਂ ਨੂੰ ਸਕੂਲ ਵਿੱਚ ਵੀ ਨਾਮਜਦ ਕਰਵਾਇਆ ਜਾਂਦਾ ਹੈ ਪਰ ਇਹ ਪਰਿਵਾਰ ਕੁਝ ਸਮੇ ਬਾਅਦ ਆਪਣੇ ਰਾਜ ਵਿੱਚ ਵਾਪਿਸ ਚਲੇ ਜਾਂਦੇ ਹਨ ਜਿਸ ਕਰਕੇ ਇਨ੍ਹਾ ਬੱਚਿਆਂ ਦੀ ਸੂਚਨਾ ਸਬੰਧਤ ਜਿਲ੍ਹੇ ਨਾਲ ਸਾਂਝਾ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾ ਬੱਚਿਆ ਦੀ ਸਿੱਖਿਆ ਉਨ੍ਹਾ ਦੇ ਰਾਜ ਵਿੱਚ ਪੂਰੀ ਹੋ ਸਕੇ ਟੀਮ ਵਲੋਂ ਸਲਮ ਏਰੀਆ ਵਿਚ ਜਾ ਕੇ ਕਰੋਨਾ ਮਾਹਮਾਰੀ ਬਾਰੇ ਜਾਣਕਾਰੀ ਵੀ ਦਿੱਤੀ ਗਈ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਵਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂੂੰ ਕੋਈ ਬੱਚਾ ਭਿਖਿਆ ਮੰਗਦਾ ਜਾ ਬਾਲ ਮਜਦੂਰੀ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੀ ਸੂਚਨਾ ਬਾਲ ਹੇਲਪਲਾਈਨ 1098 ਤੇ ਦਿੱਤੀ ਜਾਵੇ ਤਾਂ ਜੋ ਤੁਹਾਡੀ ਇਕ ਪਹਿਲ ਕਿਸੀ ਬੱਚੇ ਦੀ ਜਿੰਦਗੀ ਬਦਲ ਸਕੇ , 0 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮਾਂ ਬਾਰੇ ਜਾਣਕਾਰੀ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 219 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਬਾਲ ਹੇਲਪਲਾਈਨ 1098 ਤੇ ਫੋਨ ਕਰਕੇ ਲਈ ਜਾ ਸਕਦੀ ਹੈ  ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਸਿਆ ਕਿ ਇਸ ਤਰ੍ਹਾ ਦੀ ਰੇਡਜ ਪਹਿਲਾ ਵੀ ਹੋ ਰਹੀਆ ਹਨ ਅਤੇ ਇਹ ਲਗਾਤਾਰ ਜਾਰੀ ਰਹਿਣ ਗੀਆਂ, ਜੇਕਰ ਕੋਈ ਮਾਤਾ ਪਿਤਾ ਬੱਚੇ ਤੋਂ ਬਾਲ ਭਿਖਿਆ ਕਰਵਾਉਂਦਾ ਪਾਇਆ ਗਿਆ ਤਾਂ ਮਾਤਾ ਪਿਤਾ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ  ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਸਾਡੇ ਨਾਲ ਹਮੇਸ਼ਾ ਤਾਲਮੇਲ ਕੀਤਾ ਜਾ ਸਕਦਾ ਹੈ  
   

LEAVE A REPLY

Please enter your comment!
Please enter your name here