ਬਿਨਾਂ ਪ੍ਰਵਾਨਗੀ ਤੋਂ ਲਾਏ ਗਏ ਬੋਰਡ ਜਲਦ ਤੋਂ ਜਲਦ ਉਤਾਰੇ ਜਾਣ: ਅਨੁਪਮ ਕਲੇਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ  ਦੇ ਹੁਕਮਾਂ ਅਨੁਸਾਰ ਮਿਤੀ 19-01-2023 ਨੂੰ ਦਫਤਰ ਨਗਰ ਨਿਗਮ ਦੇ ਲਾਇਸੈਂਸ ਵਿਭਾਗ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਬਿਨਾਂ ਪ੍ਰਵਾਨਗੀ ਤੋਂ ਲਏ ਗਏ ਬੋਰਡਾ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਇਮਾਰਤਾਂ ਦੇ ਅਦਾਰਿਆ ਵੱਲੋਂ ਆਪਣੇ ਕਾਰੋਬਾਰ ਤੋਂ ਇਲਾਵਾ ਆਪਣੇ ਬੋਰਡ ਲਗਵਾ ਕੇ ਨਜਾਇਜ ਵਸੂਲੀ ਕਰ ਰਹੇ ਹਨ ਜੋ ਕਿ ਪੰਜਾਬ ਆਉਟਡੋਰ ਐਡਵਰਟਾਈਜਮੈਂਟ ਪਾਲਸੀ 2018 ਦੀ ਉਲੰਗਣਾ ਹੈ ਅਤੇ ਨਿਯਮਾਂ ਅਨੁਸਾਰ ਆਪਣੀ ਇਮਾਰਤ ਦੀ ਚੋੜਾਈ ਅਤੇ 3 ਫੁੱਟ ਉਂਚਾ ਹੀ ਬੋਰਡ ਲਗਾ ਸਕਦਾ ਹੈ ਅਤੇ ਜੋ ਬੋਰਡ ਸੜਕਾਂ ਦੇ ਕਿਨਾਰੇ ਤੇ ਕਗਾਏ ਜਾਂਦੇ ਹਨ ਉਹ u/s 3 of Punjab Prevention of Dafacement of Property Act ਦੀ ਉਲੰਘਣਾ ਹੈ!

Advertisements

ਇਹ ਬੋਰਡ ਬੱਸ ਸਟੈਂਡ ਰੋਡ, ਜਲੰਧਰ ਰੋਡ,ਕਾਂਜਲੀ ਰੋਡ, ਸੁਲਤਾਨਪੁਰ ਰੋਡ ਅਤੇ ਅੰਮ੍ਰਿਤਸਰ ਰੋਡ ਤੇ ਲਗੀ ਇਹ ਬੋਰਡ ਦਫਤਰ ਨਗਰ ਨਿਗਮ ਕਪੂਰਥਲਾ ਦੀ ਪ੍ਰਵਾਨਗੀ ਤੋਂ ਬਗੈਰ ਲਗਾਏ ਗਏ ਹਨ ਅਤੇ ਮਾਨਯੋਗ ਕਮਿਸ਼ਨਰ ਜੀ ਨੇ ਹਦਾਇਤ ਕਰਦੇ ਹੋਇਆ ਕਿਹਾ ਕਿ ਬਿਨਾਂ ਪ੍ਰਵਾਨਗੀ ਤੋਂ ਲਾਏ ਗਏ ਬੋਰਡ ਜਲਦ ਤੋਂ ਜਲਦ ਉਤਾਰੇ ਜਾਣ ਜੇਕਰ ਬਿਨਾਂ ਪ੍ਰਵਾਨਗੀ ਤੋਂ ਲਗੇ ਬੋਰਡ ਲੋਕਾਂ ਵਲੋਂ ਉਤਾਰੇ ਨਹੀਂ ਜਾਂਦੇ ਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮਿਤੀ 19-01-2023 ਨੂੰ ਨਗਰ ਨਿਗਮ ਕਪੂਰਥਲਾ ਵੱਲੋਂ ਕਈ ਅਦਾਰਿਆ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ!

LEAVE A REPLY

Please enter your comment!
Please enter your name here