ਲਾਇਸੈਂਸ ਵਿਭਾਗ ਵੱਲੋਂ ਬਿਨਾਂ ਲਾਇਸੈਂਸ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ  ਕਪੂਰਥਲਾ ਜੀ ਦੇ ਹੁਕਮਾਂ ਅਨੁਸਾਰ ਅੱਜ ਮਿਤੀ 19-01-2023 ਨੂੰ ਦਫਤਰ ਨਗਰ ਨਿਗਮ ਕਪੂਰਥਲਾ ਦੇ ਲਾਇਸੈਂਸ ਵਿਭਾਗ ਵੱਲੋਂ ਬਿਨਾਂ ਲਾਇਸੈਂਸ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ!

Advertisements

ਜਿਸ ਵਿੱਚ ਪੰਜਾਬ ਸੁਪਰ ਸਟੋਰ, ਨਿਊ ਜੈਨ ਟਾਪ ਸਟੋਰ, ਸੇਠੀ ਸੁਪਰ ਸਟੋਰ, ਰਮਨ ਜਨਰਲ ਸਟੋਰ, ਫੈਂਸੀ ਜਨਰਲ ਸਟੋਰ ਅਤੇ ਹੋਰ ਦੁਕਾਨਦਾਰਾਂ ਨੂੰ ਦਫਤਰ ਨਗਰ ਨਿਗਮ ਕਪੂਰਥਲਾ ਵੱਲੋਂ ਨੋਟਿਸ ਜਾਰੀ ਕੀਤੇ ਗਏ ਅਤੇ ਮਾਨਯੋਗ ਕਮਿਸ਼ਨਰ ਨਗਰ ਕਪੂਰਥਲਾ ਜੀ ਵੱਲੋਂ ਸ਼ਹਿਰ ਦੇ ਬਾਕੀ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਜਿਸ ਦੁਕਾਨਦਾਰ ਦਾ ਦੁਕਾਨ ਦਾ ਲਾਇਸੈਂਸ ਨਹੀਂ ਬਣਿਆ ਉਹ ਜਲਦ ਤੋਂ ਜਲਦ ਦਫਤਰ ਨਗਰ ਨਿਗਮ ਵਿਖੇ ਪਹੁੰਚ ਕੇ ਲਾਇਸੈਂਸ ਵਿਭਾਗ ਵਿੱਚ ਆਪਣਾ ਲਾਇਸੈਂਸ ਬਣਵਾ ਲੈਣ ਅਤੇ ਜਿਨ੍ਹਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਦਿੱਤੇ ਗਏ ਸਮੇ ਅੰਦਰ ਆਪਣਾ ਲਾਇਸੈਂਸ ਬਣਵਾਉਣ ਲਈ ਕਿਹਾ ਗਿਆ ਹੈ ਜੇਕਰ ਦੁਕਾਨਦਾਰਾਂ ਵੱਲੋਂ ਦਿੱਤੇ ਗਏ ਸਮੇ ਅੰਦਰ ਲਾਇਸੈਂਸ ਨਹੀਂ ਬਣਵਾਏ ਗਏ ਤਾਂ ਉਹਨਾਂ ਖਿਲਾਫ ਸਖ਼ਤ ਕਰਵਾਈ ਕੀਤੀ ਜਾਵੇਗੀ!

LEAVE A REPLY

Please enter your comment!
Please enter your name here