ਨਗਰ ਨਿਗਮ ਕਪੂਰਥਲਾ ਨੇ ਮਨਾਇਆ ਡਰਾਈ ਡੇ

ਕਪੂਰਥਲਾ,( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਨਗਰ ਨਿਗਮ ਕਪੂਰਥਲਾ ਵਲੋਂ 10 ਜੂਨ ਨੂੰ ਡਰਾਈ ਡੇ ਵਜੋਂ ਮਨਾਇਆ ਗਿਆ । ਜਿਸ ਤਹਿਤ ਨਗਰ ਨਿਗਮ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਡੇਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ, ਜਿਸ ਦੇ ਤਹਿਤ ਸ਼ਹਿਰ ਦੇ ਕਾਫੀ ਹਿਸੇ ਜਿਵੇਂ ਪੰਜਾਬ ਨੈਸ਼ਨਲ ਬੈਂਕ, ਘਰਾਂ ਅੰਦਰ ਪਏ ਕੁਲਰ, ਗਮਲੇ ਅਤੇ ਹੋਰ ਥਾਵਾਂ ਤੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ।

Advertisements

ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਕਪੂਰਥਲਾ ਦੇ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਨਰੇਸ਼ ਕੁਮਾਰ, ਚੰਦਨਪੁਰੀ, ਰੋਬਿਨ ਅਤੇ ਸਿਹਤ ਵਿਭਾਗ ਦੀ ਟੀਮ ਦੇ ਸੈਨੇਟਰੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਟੀਮ ਨੇ ਨਗਰ ਨਿਗਮ ਦੇ ਹੈੱਲਥ ਅਫ਼ਸਰ ਡਾ.ਰਾਜ ਕਮਲ, ਕਾਰਜਸਾਧਕ ਅਫ਼ਸਰ ਬ੍ਰਿਜ ਮੋਹਨ ਵਲੋਂ ਸ਼ਹਿਰਵਾਸੀਆ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਅੰਦਰ ਕੂਲਰਾਂ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ ਕਰਕੇ ਸੁਕਾਇਆ ਜਾਵੇ ਅਤੇ ਆਪਣੇ ਘਰਾਂ ਅੰਦਰ ਫਰਿਜਾ ਦੀ ਪਿੱਛਲੇ ਪਾਸੇ ਪਾਣੀ ਵਾਲੀ ਟ੍ਰੇਅ ਅੰਦਰ, ਗਮਲੇ ਵਿਚ, ਛੱਤ ਤੇ ਵਾਧੂ ਪਏ ਸਮਾਨ, ਪਾਣੀ ਵਾਲੀਆ ਟੈਂਕੀਆ ਨੂੰ ਢੱਕ ਕੇ ਰਖਿਆ ਜਾਵੇ ,ਟਾਇਰਾ ਅੰਦਰ ਪਾਣੀ ਖੜ੍ਹਾ ਨਾ ਹੋਣ ਦਿਤਾ ਜਾਵੇ।

LEAVE A REPLY

Please enter your comment!
Please enter your name here