ਬਾਬਾ ਇਛਾਧਾਰੀ ਨਾਗਦੇਵਤਾ ਸਭ ਦੀ ਮਨੋਕਾਮਨਾ ਪੂਰੀ ਕਰਦੇ ਹਨ: ਓਮਕਾਰ ਕਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਬਾ ਇੱਛਾਧਾਰੀ ਨਾਗ ਦੇਵਤਾ ਅਤੇ ਖ਼ਵਾਜਾ ਪੀਰ ਦਾ 23ਵੇਂ ਸਲਾਨਾ ਮੇਲਾ ਨਜਦੀਕ ਰਣਧੀਰ ਕਾਲਜ ਨਰਸਰੀ ਮਹੱਲਾ ਕਪੂਰਥਲਾ ਦਰਬਾਰ ਵਿਖੇ ਗੁਲੇਰਿਆ ਰਾਜਪੂਤ ਪਰਿਵਾਰ ਵਲੋਂ ਬਾਬਾ ਜੀ ਦੇ ਦਰਬਾਰ ਦੀ ਮੁੱਖ ਸੇਵਾਦਾਰ ਬਿਮਲਾ ਦੇਵੀ ਦੀ ਦੇਖਰੇਖ ਵਿੱਚ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਦੇ ਨਾਲ ਸ਼ਰੱਧਾਪੂਰਵਕ ਕਰਵਾਇਆ ਗਿਆ।ਇਸ ਮੌਕੇ ਤੇ ਦਰਬਾਰ ਵਿਖੇ ਝੰਡਾ ਚੜਾਉਣ ਦੀ ਰਸਮ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਓਮਕਾਰ ਕਾਲੀਆ ਨੇ ਨਿਭਾਈ।ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਨ ਦੀ ਅਗਵਾਈ ਹੇਠ ਸ਼ਿਵ ਸੈਨਿਕਾਂ ਨੇ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਕੇ ਖੇਤਰ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਮਾਨਤਾ ਹੈ ਕਿ ਜੋ ਸ਼ਰਧਾਲੂ ਸੱਚੇ ਮਨ ਨਾਲ ਇੱਥੇ ਆਉਂਦਾ ਹੈ,ਬਾਬਾ ਇੱਛਾਧਾਰੀ ਨਾਗ ਦੇਵਤਾ ਖ਼ਵਾਜਾ ਪੀਰ ਉਸਦੀ ਮਨੋਕਾਮਨਾ ਪੂਰੀ ਕਰਦੇ ਹਨ।

Advertisements

ਉਨ੍ਹਾਂ ਨੇ ਪ੍ਰਬੰਧਕ ਕਮੇਟੀ ਵਲੋਂ ਕੀਤੀਆਂ ਗਿਆ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਸਮੂਹ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ।ਇਸ ਮੌਕੇ ਤੇ ਓਮਕਾਰ ਕਾਲੀਆਂ ਨੇ ਕਿਹਾ ਕਿ ਅਜਿਹੇ ਮੇਲੇ ਸਾਡੇ ਵਿਰਸੇ ਦੀ ਜਿੱਥੇ ਝਲਕ ਪੇਸ਼ ਕਰਦੇ ਹਨ,ਉਥੇ ਹੀ ਆਪਸੀ ਭਾਈਚਾਰੇ ਦਾ ਸੁਨੇਹਾ ਵੀ ਦਿੰਦੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਰੇ ਇੱਕ ਦੂਜੇ ਦਾ ਸਨਮਾਨ ਸਾਰੇ ਸਮੁਦਾਏ ਧਰਮਾਂ ਦੇ ਪ੍ਰਤੀ ਆਦਰ ਦੀ ਭਾਵਨਾ ਰੱਖਣੀ ਚਾਹੀਦੀ ਹੈ।ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਮੇਲੇ ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੁੰਦੇ ਹਨ।ਉਨ੍ਹਾਂ ਕਿਹਾ ਕਿ ਮੇਲੇ ਸਾਡੇ ਰਵਾਇਤੀ ਸੱਭਿਆਚਾਰ ਦੀ ਪਛਾਣ ਹਨ।ਅਜਿਹੇ ਅਯੋਜਨਾ ਨਾਲ ਆਪਸੀ ਭਾਈਚਾਰਕ ਸਾਂਝ ਵਧੀ ਹੈ।ਸ਼ਰਧਾ ਅਤੇ ਵਿਸ਼ਵਾਸ਼ ਵਧਦਾ ਹੈ।ਪ੍ਰੇਮ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ।ਇਹ ਸਭ ਸਾਡੀਆਂ ਸ਼ਕਤੀਆਂ ਹਨ।ਇਸ ਲਈ ਸਾਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਹਰਦੇਵ ਸਿੰਘ,ਗੁਲੇਰਿਆ ਰਾਜਪੂਤ,ਸਾਗਰ ਗੁਲੇਰਿਆ ਵਲੋਂ ਸ਼ਿਵ ਸੈਨਿਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਕਲਾਕਾਰਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਨਾਲ ਸ਼ਰਧਾਲੂਆਂ ਦਾ ਮਨੋਰੰਜਨ ਕੀਤਾ ਗਿਆ।ਇਸ ਦੌਰਾਨ ਚਾਹ-ਪਕੌੜੀਆਂ ਅਤੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ।ਮੇਲੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਉਪ ਪ੍ਰਧਾਨ ਰਜਿੰਦਰ ਵਰਮਾ, ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ,ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ, ਬਲਬੀਰ ਡੀਸੀ, ਦੀਪਕ ਵਿੱਗ, ਕਰਨ ਜੰਗੀ, ਮੋਨੂੰ ਸਰਕੋਟੀਆ, ਮਿੰਟੂ ਗੁਪਤਾ, ਗੁਰਸ਼ਰਨ ਟੀਟੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here