ਤੇਜ਼ ਰਫਤਾਰ ਬੱਸ ਨੇ ਸੜ੍ਹਕ ਦੇ ਕਿਨਾਰੇ ਖੜ੍ਹੇ ਚਾਰ ਸਕੂਲੀ ਬੱਚਿਆਂ ਨੂੰ ਦਰੜਿਆਂ, ਇੱਕ ਦੀ ਮੌਤ, ਤਿੰਨ ਜ਼ਖਮੀ

ਸੰਗਰੂਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਸੰਗਰੂਰ ਦੇ ਮਹਿਲਾ ਚੌਕ ਦੇ ਇੱਕ ਸਰਕਾਰੀ ਬੱਸ ਵੱਲੋਂ ਸੜ੍ਹਕ ਕਿਨਾਰੇ ਖੜੇ ਚਾਰ ਸਕੂਲੀ ਬੱਚਿਆਂ ਨੂੰ ਦਰੜ੍ਹ ਦੇਣ ਦੀ ਖਬਰ ਮਿਲੀ ਹੈ। ਇਸ ਦੋਰਾਨ ਇੱਕ ਬੱਚੇ ਦੀ ਮੌਤ ਹੋ ਗਈ, ਜਦਿਕ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਹਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ ਇਹ ਚਾਰੋਂ ਬੱਚੇ ਸੜ੍ਹਕ ਪਾਰ ਕਰਨ ਦੇ ਲਈ ਖੜ੍ਹੇ ਹੋਏ ਸਨ ਕਿ ਅਚਾਨਕ ਤੇਜ਼ ਰਫਤਾਰ ਬੱਸ ਨੇ ਚਾਰੋਂ ਬੱਚਿਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਪੜਤਾਂਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here