ਬਸਪਾ ਨੇ ਥਾਣਾ ਹਰਿਆਣਾ ਦਾ ਕੀਤਾ ਘੇਰਾਉ, ਐਸਐਚਓ ਅਤੇ ਚੌਂਕੀ ਇੰਚਾਰਜ ਖਿਲਾਫ ਕੀਤੀ ਨਾਰੇਬਾਜੀ

ਹਰਿਆਣਾ (ਦ ਸਟੈਲਰ ਨਿਊਜ਼)। ਪਿਛਲੇ ਲਗਭਗ ਇੱਕ ਸਾਲ ਤੋਂ ਥਾਣਾ ਹਰਿਆਣਾ ਵਿਖੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਦਲਿਤ ਸਮਾਜ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ ਜੋ ਕਈ ਕਈ ਬਾਰ ਸ਼ਹਿਰੀ ਪ੍ਰਧਾਨ ਦਲਵਿੰਦਰ ਜੇ.ਡੀ ਅਤੇ ਉਪ ਪ੍ਰਧਾਨ ਸੁੱਖਦੀਪ ਕੁਮਾਰ ਨਿੱਕਾ ਵਲੋਂ ਨਿਜੀ ਤੌਰ ਤੇ ਕਈ ਬਾਰ ਥਾਣਾ ਮੁਖੀਆਂ ਦੇ ਧਿਆਨ ਚ ਲਿਆਂਦਾ ਗਿਆ, ਪਰ ਉਹਨਾਂ ਵਲੋਂ ਗਰੀਬ ਵਰਗ ਨੂੰ ਕੋਈ ਇਨਸਾਫ ਨਾਂ ਦਿੱਤਾ ਗਿਆ।

Advertisements

ਪਿਛਲੇ ਦਿਨੀਂ ਪਿੰਡ ਕੋਟਲੀ ਵਿੱਚ ਚਮਨ ਲਾਲ ਪੁੱਤਰ ਬਾਰੂ ਰਾਮ ਦੀ ਭੇਦਭਰੀ ਹਾਲਾਤ ਚ ਮੌਤ ਬਾਰੇ ਉਸਦੀ ਮਾਤਾ ਸ਼ੀਲੋ ਦੇਵੀ ਵਲੋਂ ਥਾਣਾ ਹਰਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੇਰੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ ਜੋ ਉਸਦੇ ਸਕੇ ਭਰਾ ਤੇ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ। ਜਿਸਨੇ ਪਹਿਲਾਂ ਵੀ ਉਸ ਨਾਲ ਕਈ ਬਾਰ ਕੁੱਟਮਾਰ ਕਰਕੇ ਉਸਦੀ ਲੱਤ ਅਤੇ ਬਾਂਹ ਤੋੜ ਦਿੱਤੀ ਸੀ ਅਤੇ ਉਸਦੇ ਭਰਾ ਨੇ ਆਪਣੇ ਪਿਤਾ ਬਾਰੂ ਰਾਮ ਦੀ ਵੀ ਲੱਤ ਤੋੜ ਦਿਤੀ ਸੀ। ਜਿਸਦੀ ਦਰਖਾਸਤ ਦੇਣ ਮਗਰੋਂ ਸ਼ੀਲਾ ਦੇਵੀ ਅਤੇ ਉਸਦੇ ਤੀਸਰੇ ਪੁੱਤਰ ਬਾਲਕ ਚੰਦ ਨੂੰ ਪੁਲਿਸ ਵਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸੇ ਤਰਾਂ ਰਿਤੇਸ਼ ਕੁਮਾਰ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਅੱਭੋਵਾਲ ਤੇ ਵੀ ਲੁੱਟਖੋਹ ਦਾ ਝੂਠਾ ਪਰਚਾ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ 13 ਦਿਨ ਬਾਅਦ ਉਸਦੇ ਨਜਾਇਜ ਸਬੰਧਾਂ ਵਾਲੀ ਧਿਰ ਦੇ ਇਸ਼ਾਰੇ ਤੇ ਕੀਤਾ ਗਿਆ ਜਦਕਿ ਅਸਲ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਪਿੰਡ ਕੰਗ ਮਾਈ ਦੇ ਗੁਰਪ੍ਰੀਤ ਸਿੰਘ ਖਿਲਾਫ ਵੀ ਲੜਾਈ ਝਗੜੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਜਦਕਿ 2016 ਚ ਉਸਦੇ ਪਿਤਾ ਸੂਬੇਦਾਰ ਬਲਵੰਤ ਸਿੰਘ ਦੀ ਹੱਤਿਆ ਹੋਈ ਸੀ।

ਇੱਕ ਹਫਤਾ ਪਹਿਲਾਂ ਮੌਜੂਦਾ ਦਲਿਤ ਮਹਿਲਾ ਸਰਪੰਚ ਪਿੰਡ ਢੱਕੀ ਨਾਲ ਵੀ ਬਦਸਲੂਕੀ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤੀ ਗਈ। ਇਹਨਾਂ ਸਾਰੇ ਮਾਮਲਿਆਂ ਨੂੰ ਪੁਲਿਸ ਵਲੋਂ ਦਬਾਉਣ ਦਾ ਯਤਨ ਕੀਤਾ ਗਿਆ ਜਿਸ ਦਾ ਸਮਾਜ ਅੰਦਰ ਭਾਰੀ ਰੋਹ ਸੀ ਅਤੇ ਪਾਰਟੀ ਵਲੋਂ ਇਸ ਦੇ ਖਿਲਾਫ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ। ਸੰਘਰਸ਼ ਨੂੰ ਤਿੱਖਾ ਹੁੰਦਾ ਦੇਖ ਕੇ ਡੀ.ਐਸ.ਪੀ.(ਆਰ) ਗੁਰਪ੍ਰੀਤ ਸਿੰਘ ਵਲੋਂ ਨਿਜੀ ਤੌਰ ਤੇ ਇਹ ਸਾਰੇ ਮਸਲੇ ਨੋਟ ਕਰਕੇ ਇੱਕ ਹਫਤੇ ਅੰਦਰ ਸੁਲਝਾਉਣ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਜਿਲਾ ਇੰਚਾਰਜ ਸੁਖਦੇਵ ਸਿੰਘ ਬਿੱਟਾ,ਜਿਲ•ਾ ਸਕੱਤਰ ਸਰਵਣ ਸਿੰਘ ਨਿਆਜੀਆਂ,ਡਾ.ਅਵਨੀਸ਼ ਜੱਸੀ, ਜਿਲਾ ਸਕੱਤਰ ਸੱਤਪਾਲ ਬੱਗਾ,ਸ.ਪੂਰਣ ਸਿੰਘ ਸੋਤਲਾ,ਜਿਲਾ ਇੰਚਾਰਜ ਗੁਰਦੇਵ ਸਿੰਘ ਬਿੱਟੂ,ਮਦਨ ਲਾਲ ਬਿੱਟੂ,ਪੰਮਾ ਬੱਗੇਵਾਲ ਯੂਥ ਆਗੂ,ਨਰਿੰਦਰ ਬੱਸੀ ਬੱਲੋ,ਸਤਨਾਮ ਸਿੰਘ ਲਾਲਪੁਰ,ਰਾਜ ਕੁਮਾਰ ਕੈਲੋਂ,ਸੰਦੀਪ ਕੁਮਾਰ ਜਨਰਲ ਸਕੱਤਰ ਹਰਿਆਣਾ,ਸਾਭੀ ਸਤੌਰ,ਸੂਬੇਦਾਰ ਸੰਤੋਖ ਸਿੰਘ,ਮਾਸਟਰ ਭਗਤ ਰਾਮ ਕੋਠੇ ਜੱਟਾਂ ਸੀਨੀਅਰ ਆਗੂ,ਰਾਮ ਲਾਲ ਹਰਿਆਣਾ,ਸੀਨੀਅਰ ਆਗੂ, ਪਰਮਜੀਤ ਸਿੰਘ,ਸੁਖਵਿੰਦਰ ਬੀਟਾ ਮੈਂਬਰ ਪੰਚਾਇਤ ਅਤੇ ਭਾਰੀ ਗਿਣਤੀ ਚ ਨੌਜਵਾਨ ਆਗੂ ਸ਼ਾਮਲ ਹੋਏ।

LEAVE A REPLY

Please enter your comment!
Please enter your name here