ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਆਸ਼ੂ

ਚੰਡੀਗੜ (ਦ ਸਟੈਲਰ ਨਿਊਜ਼) । ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅੱਜ ਮਾਨਸਾ, ਬਠਿੰਡਾ ਅਤੇ ਮੋਗਾ ਜ਼ਿਲਿਆਂ ਵਿੱਚ ਕੀਤੀ ਗਈ ਛਾਪਾਮਾਰੀ ਦੌਰਾਨ ਗੈਰਕਾਨੂੰਨੀ ਤੋਰ ‘ਤੇ ਜਮਾਂ ਕੀਤਾ ਹੋਇਆ 11927 ਬੋਰੀਆਂ ਝੋਨਾ ਅਤੇ 6276 ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਮਾਨਸਾ ਜਿਲੇ ਵਿੱਚ ਬੱਪੀਆਣਾ ਰਾਈਸ ਮਿੱਲ ਮਾਨਸਾ ਤੋਂ ਲਗਭਗ 4000 ਬੋਰੀਆਂ ( ਹਰੇਕ 50 ਕਿਲੋ ) ਚਾਵਲ ਬਰਾਮਦ ਕੀਤੇ ਗਏ। ਮੌਕੇ ਤੇ ਮਿੱਲ ਮਾਲਿਕ ਇਸ ਚਾਵਲ ਬਾਰੇ ਕੋਈ ਸੰਤੁਸ਼ਟੀਜਨਕ ਕਾਗਜ ਪੇਸ਼ ਨਹੀਂ ਕਰ ਸਕਿਆ ।ਇਸੇ ਤਰਾਂ  ਮੈਸ : ਗਣਪਤੀ ਰਾਈਸ ਮਿੱਲ ਗੋਨਿਆਣਾ ਵਿੱਚੋਂ 1927 ਬੋਰੀਆਂ ਝੋਨਾ ਸਰਕਾਰੀ ਸਟੋਰੇਜ਼ ਤੋਂ ਵੱਧ ਪਾਇਆ ਗਿਆ ਜਿਸ ਬਾਰੇ ਮਿੱਲ ਮਾਲਿਕ ਕੋਲ ਕੋਈ ਗੇਟ ਪਾਸ ਜਾਂ ਖਰੀਦ ਬਿੱਲ ਨਹੀਂ ਸੀ । ਉਨਾਂ ਦੱਸਿਆ ਕਿ ਨਰਾਇਣ ਰਾਈਸ ਮਿੱਲ ਮਾਨਸਾ ਦੇ ਬੰਦ ਪਏ ਪ੍ਰਾਈਵੇਟ ਗੁਦਾਮ ਵਿੱਚ ਬਾਹਰਲੇ ਰਾਜਾਂ ਤੋਂ ਆਇਆ ਚਾਵਲ ਸਟੋਰ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਇਸ ਸਟੋਰ ਤੇ ਛਾਪਾ ਮਾਰਿਆ ਗਿਆ ਜਦੋਂ ਇਸ ਸਟੋਰ ਨੂੰ ਖੋਲਣ ਲਈ ਸਟੋਰ ਮਾਲਕ ਨੂੰ ਕਿਹਾ ਗਿਆ ਤਾਂ ਸਟੋਰ ਮਾਲਕ ਨੇ ਇਹ ਗੁਦਾਮ ਖੋਲਿਆ ਨਹੀਂ ਜਿਸ ਤੇ ਇਸ ਗੁਦਾਮ ਨੂੰ ਸੀਲ ਕਰ ਦਿੱਤਾ ਗਿਆ।

Advertisements

ਇਸੇ ਤਰਾਂ  ਸ਼ਿਵ ਸਕਤੀ ਰਾਈਸ ਮਿੱਲ ਮਾਨਸ਼ਾ ਵਿਖੇ ਵੀ ਛਾਪਾ ਮਾਰਿਆ ਗਿਆ  ਜਿਥੋਂ ਲਗਭਗ 616 ਬੋਰੀਆਂ (60 ਕਿਲੋ ਭਰਤੀ ) ਅਤੇ 1060 ਬੋਰੀਆਂ ( 30 ਕਿਲੋ ਭਰਤੀ)  ਚਾਵਲ ਬਰਾਮਦ  ਕੀਤਾ ਗਿਆ। ਇਸ ਤੋਂ ਇਲਾਵਾ ਮਹਾਂਦੇਵ ਰਾਈਸ ਮਿੱਲ ਗੋਨਿਆਣਾ ਤੋਂ ਲਗਭਗ 600 ਬੋਰੀਆਂ ( 50 ਕਿਲੋ ਭਰਤੀ ) ਚਾਵਲ ਬਰਾਮਦ ਕੀਤਾ ਗਿਆ । ਮੌਕੇ ਤੇ ਸ਼ੈਲਰ ਮਾਲਿਕ ਨੇ ਬਿੱਲ ਪੇਸ਼ ਕੀਤੇ ਕਿ ਇਹ ਚਾਵਲ ਉਸ ਦੁਆਰਾ ਮੈਸ : ਬਾਂਸਲ ਟਰੇਡਿੰਗ ਕੰਪਨੀ ਬਾਘਾ ਪੁਰਾਣਾ ਜਿਲਾ ਮੋਗਾ ਤੋਂ ਖਰੀਦਿਆਂ ਗਿਆ ਹੈ । ਇਸ ‘ਤੇ ਬਾਂਸਲ ਟਰੇਡਿੰਗ ਕੰਪਨੀ ਦੀ ਵੀ ਪੜਤਾਲ ਕੀਤੀ ਜਾ ਰਹੀਂ ਹੈ । ਖੁਰਾਕ ਮੰਤਰੀ ਨੇ ਕਿਹਾ ਸੂਬੇ ਸਰਕਾਰ ਝੋਨੇ ਦੀ ਬੋਗਸ ਮਿਲਿੰਗ ਨੂੰ ਨੱਥ ਪਾਉਣ ਲਈ ਪੂਰੀ ਤਰਾਂ ਤਤਪਰ ਹੈ ਅਤੇ ਉਨਾਂ ਵਿਭਾਂਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਆਪਣੇ ਅਧੀਨ ਆਉਦੇ ਸਟੋਰਾਂ ਅਤੇ ਮਿੱਲਾਂ ਦੀ ਚੋਕਸੀ ਨਾਲ ਨਿਗਰਾਨੀ ਕਰਨ।  

LEAVE A REPLY

Please enter your comment!
Please enter your name here