2 ਮਈ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲੇਗਾ ਨਗਰ ਨਿਗਮ ਦਫਤਰ: ਸੁਰਿੰਦਰ ਕੁਮਾਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਜਨਤਾ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ  ’ਤੇ ਹੱਲ ਕਰਨ ਅਤੇ ਗਰਮੀ ਦੇ ਮੌਸਮ ਤੋਂ ਰਾਹਤ ਦੇਣ ਲਈ ਦਫਤਰੀ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਸਰਕਾਰ ਵਲੋਂ ਹੁਣ 2 ਮਈ ਤੋਂ ਸਰਕਾਰੀ ਦਫਤਰ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

Advertisements

ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੂਰ ਕਰਵਾਉਣ ਲਈ ਇਸ ਕੀਤੀ ਗਈ ਸਮਾਂ ਤਬਦੀਲੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਉਹ ਇਸ ਸਮੇਂ ਆਪਣੇ ਕੰਮਕਾਜਾਂ ਨੂੰ ਦਫਤਰ ਨਗਰ ਨਿਗਮ ਵਿਖੇ ਆ ਕੇ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਅਤੇ ਇਸ ਭਾਰੀ ਗਰਮੀ ਤੋਂ ਰਾਹਤ ਪਾਉਣ।

LEAVE A REPLY

Please enter your comment!
Please enter your name here