29 ਦੇ ਖੁੱਲ੍ਹੇ ਦਰਬਾਰ ’ਚ ਮੌਕੇ ’ਤੇ ਹੋਵੇਗਾ ਸ਼ਿਕਾਇਤਾਂ ਦਾ ਨਿਪਟਾਰਾ: ਮੇਅਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼):  ਸੁਰਿੰਦਰ ਕੁਮਾਰ, ਮੇਅਰ ਨਗਰ ਨਿਗਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵਲੋਂ ਆਮ ਜਨਤਾ ਦੀਆਂ ਸ਼ਿਕਾਇਤਾਂ ਫੌਰੀ ਤੌਰ ’ਤੇ ਹੱਲ ਕਰਨ ਲਈ ਖੁੱਲਾ ਦਰਬਾਰ ਲਗਾਉਣ ਦੀਆਂ ਹਦਾਇਤਾਂ ਕੀਤੀਆ ਗਈਆ ਹਨ ਜਿਸ ਤਹਿਤ ਬ੍ਰਮ ਸ਼ੰਕਰ ਕੈਬਨਿਟ ਮੰਤਰੀ ਮਾਲ ਤੇ ਪੁਨਰਵਾਸ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਮਿਤੀ 29.04.2023 ਸਮਾਂ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਖੁੱਲਾ ਦਰਬਾਰ ਲਗਾਇਆ ਜਾਵੇਗਾ

Advertisements

ਜਿੱਥੇ ਆਮ ਪਬਲਿਕ ਦੀਆਂ ਨਗਰ ਨਿਗਮ ਨਾਲ ਸਬੰਧਤ ਸ਼ਿਕਾਇਤਾਂ/ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਖੁੱਲੇ ਦਰਬਾਰ ਵਿਚ ਆ ਕੇ ਆਪਣੀ ਸਮੱਸਿਆ ਰੱਖਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।

LEAVE A REPLY

Please enter your comment!
Please enter your name here