ਬੰਜਰਬਾਗ ਚੌਂਕ ਤੋਂ ਆਦਮਵਾਲ ਰੋਡ ਦੀ ਖਸਤਾਹਾਲਤ ਨੂੰ ਲੈਕੇ ਕੌਂਸਲਰ ਰਜਨੀ ਨੇ ਡੀਸੀ ਨੂੰ ਲਿਖਿਆ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਰਡ ਨੰਬਰ-1 ਦੀ ਕੌਂਸਲਰ ਰਜਨੀ ਡਡਵਾਲ ਨੇ ਬੰਜਰਬਾਗ ਚੌਂਕ ਤੋ ਆਦਮਵਾਲ ਤੱਕ ਜਾਂਦੀ ਸੜਕ ਦੀ ਖਸਤਾਹਾਲ ਸੰਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਪੱਤਰ ਲਿਖਿਆ।

Advertisements

ਕੌਂਸਲਰ ਰਜਨੀ ਡਡਵਾਲ ਨੇ ਪੱਤਰ ਵਿੱਚ ਡੀ.ਸੀ. ਹੁਸ਼ਿਆਰਪੁਰ ਸੰਦੀਪ ਹੰਸ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਵਾਰਡ ਵਿਚੋਂ ਲੰਘਦੀ ਸੜਕ, ਜੋਕਿ ਨੈਸ਼ਨਲ ਹਾਈਵੇ ਹੈ, ਇਸਦਾ ਬੰਜਰਬਾਗ ਚੌਂਕ ਤੋ ਆਦਮਵਾਲ ਰੋਡ ਤੱਕ ਹਾਲ ਬਹੁਤ ਮਾੜਾ ਹੈ। ਸੜਕ ਵਿੱਚ ਜਗ੍ਹਾ-ਜਗ੍ਹਾ ਖੱਡੇ ਪਿਏ ਹੋਏ ਹਨ। ਇਸ ਰੋਡ ਤੇ 2 ਸਕੂਲ ਵੀ ਹਨ, ਜਿਸ ਕਾਰਣ ਉਥੇ ਗੁਜਰਣ ਵਾਲੇ ਵਿਦਿਆਰਥੀਆਂ, ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਏ ਦਿਨ ਹਾਦਸੇ ਵੀ ਹੁੰਦੇ ਰਹਿੰਦੇ ਹਨ। ਜਿਸ ਕਾਰਣ ਕਈ ਲੋਕ ਜਖਮੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਸੰਪਰਕ ਕਰਨ ਤੋ ਬਾਅਦ ਅਧਿਕਾਰੀ ਉਥੇ ਮਿੱਟੀ ਜਾਂ ਬਜਰੀ ਸੁੱਟ ਕੇ ਸਿਰਫ ਖਾਨਾਪੂਰਤੀ ਕਰ ਦਿੰਦੇ ਹਨ। ਇਸ ਕਾਰਣ ਸੜਕ ਤੇ ਧੂੜ ਅਤੇ ਮਿੱਟੀ ਹਮੇਸ਼ਾ ਉਡਦੀ ਰਹਿੰਦੀ ਹੈ। ਇਸ ਨਾਲ ਸੜਕ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਰਹਿਣਾ ਅੋਖਾ ਹੋਇਆ ਪਿਆ ਹੈ। ਇਸ ਨਾਲ ਦੁਕਾਨਦਾਰਾਂ ਦੇ ਕਾਰੋਬਾਰ ਤੇ ਵੀ ਅਸਰ ਪਹੁੰਚਦਾ ਹੈ।
ਕੌਂਸਲਰ ਰਜਨੀ ਡਡਵਾਲ ਨੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਬੇਨਤੀ ਕੀਤੀ ਇਸ ਰੋਡ ਨੂੰ ਬਣਵਾਉਣ ਦੀ ਕਿ੍ਰਪਾਲਤਾ ਕੀਤੀ ਜਾਵੇ। ਤਾਂ ਜੋ ਇਲਾਕਾਵਾਸੀਆਂ ਨੂੰ ਇਸ ਸਮਸਿਆ ਤੋਂ ਰਾਹਤ ਮਿਲ ਸਕੇ।

LEAVE A REPLY

Please enter your comment!
Please enter your name here