ਬੀ.ਐਸ-4 ਨੇ ਬਹੁਜਨ ਸਮਾਜ ਪਾਰਟੀ ਵਿੱਚ ਕੀਤੀ ਸ਼ਮੂਲੀਅਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੀ ਰੈਲੀ ਕੋਵਿੰਦ ਰਾਮ ਕਾਨੂੰਗੋ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਣਧੀਰ ਸਿੰਘ ਬੈਨੀਪਾਲ, ਬਿਪੁਲ ਕੁਮਾਰ ਇੰਚਾਰਜ ਪੰਜਾਬ, ਜਸਵੀਰ ਸਿੰਘ ਗੱੜੀ ਸੁਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਹਾਜਰ ਹੋਏ। ਜਿਨਾਂ ਨੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਜੋ ਵਾਅਦੇ ਕਰਕੇ ਪੰਜਾਬ ਵਿੱਚ ਆਈ ਸੀ ਉਹ ਵਾਅਦੇ ਤੇ  ਦਾਅਵੇ ਸਭ ਝੂਠੇ ਨਿਕਲੇ ਅਤੇ ਦਲਿਤ ਭਾਈਚਾਰੇ ਨਾਲ ਵੀ ਕਾਂਗਰਸ ਸਰਕਾਰ ਨੇ ਅਤਿਆਚਾਰ ਕੀਤੇ ਹਨ।

Advertisements

ਰਣਧੀਰ ਸਿੰਘ ਬੈਨੀਪਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਮਾਂ ਆ ਗਿਆ ਹੈ ਕਿ ਅਸੀਂ ਕਾਂਗਰਸ ਅਤੇ ਭਾਜਪਾ ਦੇ ਕੀਤੇ ਗਏ ਜੁਲਮਾਂ ਦਾ ਜਵਾਬ ਦੇ ਸਕੀਏ ਅਤੇ 2022 ਵਿੱਚ ਬਹੁਜਨ ਸਮਾਜ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾ ਕੇ ਭੈਣ ਮਾਇਆਵਤੀ ਨੂੰ ਕੇਂਦਰ ਵਿੱਚ ਮਜਬੂਤ ਕਰ ਸਕੀਏ। ਬੀ.ਐਸ-4 ਨੇ ਸੈਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਕੋਵਿੰਦ ਕਾਨੂੰਗੋ ਦੀ ਅਗਵਾਈ ਵਿੱਚ ਸਮੂਲੀਅਤ ਕਰਦੇ ਸਮੇਂ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਲਈ ਕੰਮ ਕਰਨਗੇ।

LEAVE A REPLY

Please enter your comment!
Please enter your name here