ਪੰਚਾਇਤਾਂ ਵਲੋਂ ਬੀਡੀਪੀਓ ਨੂੰ ਸੌਂਪੀ ਗਈ ਮਾਣ ਭੱਤੇ ਸਬੰਧੀ ਕੋਰਟ ਦੇ ਹੁਕਮਾਂ ਦੀ ਕਾਪੀ

ਮਾਹਿਲਪੁਰ (ਦ ਸਟੈਲਰ ਨਿਊਜ਼)। 2013 ਤੋਂ 2018 ਤੱਕ ਰਹੀਆਂ ਲਗਭਗ 45 ਪੰਚਾਇਤਾ ਵਲੋਂ ਆਪਣਾ ਮਾਣ ਭੱਤਾ ਲੈਣ ਲਈ ਮਾਨਯੋਗ ਕੋਰਟ ਵਿਚ ਰਿਟ ਨੰਬਰ ਸੀ ਡਬਲਯੂ ਪੀ  15823-2020 ਕੁਲਵਿੰਦਰ ਕੌਰ ਐਂਡ ਅਦਰਸ ਵਰਸਿਸ ਸਟੇਟ ਪੰਜਾਬ ਦਾਇਰ ਕੀਤੀ ਗਈ ਸੀ ਜਿਸ ਦਾ ਮਾਨਯੋਗ ਕੋਰਟ ਵਲੋਂ ਪੰਚਾਇਤਾ ਦੇ ਹੱਕ ਵਿੱਚ ਫੈਂਸਲਾ ਦਿੱਤਾ ਗਿਆ ਕਿ 2 ਮਹੀਨੇ ਅੰਦਰ 45 ਪੰਚਾਇਤਾ ਦਾ ਮਾਣ ਭੱਤਾ ਦਿੱਤਾ ਜਾਵੇ। ਇਸ ਸੰਬੰਧੀ ਮਾਨਯੋਗ ਕੋਰਟ ਦੇ ਹੁਕਮਾਂ ਦੀ ਕਾਪੀ ਸਾਬਕਾ ਸਰਪੰਚ ਪ੍ਰਵੀਨ ਸੋਨੀ ਜੇਜੋਂ, ਗੁਰਮੇਲ ਸਿੰਘ ਸਾਬਕਾ ਸਰਪੰਚ ਕਾਲੇਵਲ ਭਗਤਾਂ, ਓਮ ਪ੍ਰਕਾਸ਼, ਨਵਜੋਤ ਸਿੰਘ ਬੈਂਸ ਵਲੋਂ ਬੀ ਡੀ ਪੀ ਓ ਮਾਹਿਲਪੁਰ ਜਸਵਿੰਦਰ ਸਿੰਘ ਨੂੰ ਦਿੱਤੀ ਗਈ।

Advertisements

ਇਸ ਮੌਕੇ ਤੇ ਸਾਬਕਾ ਸਰਪੰਚ ਪ੍ਰਵੀਨ ਸੋਨੀ ਤੇ ਸਮੂਹ ਪੰਚਾਇਤਾਂ ਵਲੋਂ ਅਨਿਲ ਸ਼ਰਮਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਵੀ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਚੱਕ ਨਰਿਆਲ, ਚਰਨਜੀਤ ਸਿੰਘ ਬੰਟੀ ਸਰਪੰਚ ਮੈਲੀ, ਚੰਚਲ ਕੁਮਾਰ ਸਾਬਕਾ ਸਰਪੰਚ ਗੱਜਰ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਸਰਪੰਚ ਕਿਰਪਾਲ ਸਿੰਘ ਭਗਤੂਪੁਰ, ਸਾਬਕਾ ਸਰਪੰਚ ਸ਼ੁਭ ਲਤਾ ਨੂਰਪੁਰ ਬ੍ਰਾਮਣਾ ਸਮੇਤ ਹੋਰ ਸਰਪੰਚ ਹਾਜ਼ਿਰ ਸਨ। ਇਸ ਮੌਕੇ ਬੀ ਡੀ ਪੀ ਓ ਮਾਹਿਲਪੁਰ ਜਸਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਪੂਰਾ ਬਜਟ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਤਾਂਕਿ ਸਰਪੰਚਾਂ ਨੂੰ ਮਾਣ ਭੱਤਾ ਮਿਲ ਸਕੇ।

LEAVE A REPLY

Please enter your comment!
Please enter your name here