ਲੰਬੜਦਾਰ ਪਰਵੀਨ ਨੇ ਰੱਖਿਆ ਮਿਡ-ਡੇ-ਮੀਲ ਵਾਸ਼ਵੇਸਨ ਦਾ ਨੀਂਹ ਪੱਥਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੋਂ ਦੁਆਬਾ ਵਿਖੇ ਲਗਾਏ ਗਏ ਐਨ.ਐਸ.ਐਸ. ਕੈਂਪ ਦੌਰਾਨ ਲੰਬੜਦਾਰ ਪ੍ਰਵੀਨ ਸੋਨੀ ਵਿਸ਼ੇਸ਼ ਤੋਰ ਤੇ ਹਾਜਰ ਹੋਏ ਤੇ ਵਲੰਟੀਅਰਾਂ ਨੂੰ ਕੈਂਪ ਦੀ ਮਹੱਤਤਾ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਲੰਬੜਦਾਰ ਪਰਵੀਨ ਸੋਨੀ ਵਲੋਂ ਮਿਡ-ਡੇ-ਮੀਲ ਵਾਸ਼ਵੇਸਨ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।

Advertisements

ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਲੰਬੜਦਾਰ ਪਰਵੀਨ ਸੋਨੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਵਿੰਦਰ ਸਿੰਘ, ਪ੍ਰੋ, ਜਸਵਿੰਦਰ ਸਿੰਘ, ਸ਼ਸ਼ੀ ਕਪੂਰ, ਚੇਅਰਮੈਨ ਰਤਨ ਚੰਦ ਸਮੇਤ ਸਮੂਹ ਸਟਾਫ ਹਾਜਰ ਸੀ।  

LEAVE A REPLY

Please enter your comment!
Please enter your name here