ਤਰਨਤਾਰਨ ਦੇ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ  

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਵਾਲੀਬਾਲ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਤੇਜਬੀਰ ਸਿੰਘ ਉਮਰ 20 ਸਾਲਾਂ ਵਾਸੀ ਤਰਨਤਾਰਨ ਦੇ ਪਿੰਡ ਸੰਗਤਪੁਰਾ ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਤੇਜਬੀਰ ਵਾਲੀਬਾਲ ਦਾ ਹੋਣਹਾਰ ਖਿਡਾਰੀ ਸੀ ਤੇ ਉਹ ਰੋਜ਼ਾਨਾ ਗਰਾਊਂਡ ਵਿਚ ਪ੍ਰੈਕਟਿਸ ਕਰਨ ਜਾਂਦਾ ਸੀ ਤੇ ਜਦੋਂ ਉਹ ਗਰਾਊਂਡ ਤੋਂ ਕਸਰਤ ਕਰਕੇ ਘਰ ਪਰਤਿਆਂ ਤਾਂ ਘਰ ਆ ਕੇ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਤੇਜਬੀਰ ਦੀ ਮੌਤ ਦੀ ਖਬਰ ਸੁਣ ਕੇ  ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ।  

LEAVE A REPLY

Please enter your comment!
Please enter your name here