ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਸ਼ੋਭਾ-ਯਾਤਰਾ 30 ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਦੀ ਵਿਸ਼ੇਸ਼ ਸਮੂਹ ਵਾਲਮੀਕਿ ਸਮਾਜ ਦੀ ਬੈਠਕ ਪ੍ਰਧਾਨ ਤਰਸੇਮ ਲਾਲ ਆਦੀਆ ਦੀ ਪ੍ਰਧਾਨਗੀ ਹੇਠ ਜੰਝ ਘਰ, ਨਜ਼ਦੀਕ ਘੰਟਾ ਘਰ ਹੁਸ਼ਿਆਰਪੁਰ ਵਿਖੇ ਕੀਤੀ ਗਈ ਜਿੱਥੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਜਰ ਅਮਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਪਾਵਨ ਮੂਰਤੀ ਪਾਲਕੀ ਨੂੰ ਸਜਾ ਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਵਿਰਾਜਮਾਨ ਕਰਕੇ ਸ਼ੋਭਾ ਯਾਤਰਾ ਮਿਤੀ: 30-10-2020 ਦਿਨ, ਸ਼ੁਕਰਵਾਰ, ਸਮਾਂ ਸ਼ਾਮ 5.00 ਵਜੇ ਘੰਟਾਘਰ ਚੌਂਕ ਤੋਂ ਆਰੰਭ ਕਰਕੇ ਭਗਵਾਨ ਵਾਲਮੀਕਿ ਚੌਂਕ ਤੋਂ ਪੁਰਾਣੀ ਸਬਜ਼ੀ ਮੰਡੀ ਤੋਂ ਅਫਗਾਨ ਰੋਡ, ਗਊਸ਼ਾਲਾ ਬਾਜ਼ਾਰ, ਕਣਕ ਮੰਡੀ, ਦਾਲ ਬਜ਼ਾਰ, ਕਸ਼ਮੀਰੀ ਬਾਜ਼ਾਰ ਤੋਂ ਹੁੰਦੀ ਹੋਈ ਘੰਟਾ-ਘਰ ਚੌਂਕ ਵਿਖੇ ਸਮਾਪਤੀ ਕੀਤੀ ਜਾਵੇਗੀ।

Advertisements

ਇਹ ਸ਼ੋਭਾ ਯਾਤਰਾ ਭਾਰਤ ਸਰਕਾਰ ਦੀਆਂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਕੱਢੀ ਜਾਵੇਗੀ। ਸਾਰੇ ਸ਼ਹਿਰ ਵਾਸੀ ਦਰਜਾ-ਬ-ਦਰਜਾ ਇਸ ਪਾਵਨ ਸ਼ੋਭਾ ਯਾਤਰਾ ਵਿੱਚ ਆਪਣੀ ਹਾਜ਼ਰੀ ਲਗਵਾਉਣ ਵਾਸਤੇ ਹੁੰਮ-ਹੁੰਮਾ ਕੇ ਪਹੁੰਚਣ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਭਗਵਾਨ ਵਾਲਮੀਕਿ ਸਭਾ ਵਲੋਂ ਸਾਰੇ ਕਸਬਿਆਂ ਅਤੇ ਪਿੰਡਾਂ ਦੀ ਸਭਾਵਾਂ ਨੂੰ ਬੇਨਤੀ ਹੈ ਕਿ ਉਹ ਇਸ ਸਾਲ ਕੋਰੋਨਾ-19 ਮਹਾਂਮਾਰੀ ਦੇ ਕਾਰਨ ਆਪਣੇ-ਆਪਣੇ ਪਿੰਡਾਂ ਵਿੱਚ ਹੀ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸ਼ਰਧਾਪੂਰਵਕ ਮਨਾਉਣ।

ਇਸ ਬੈਠਕ ਦਾ ਸੰਚਾਲਨ ਤਰਸੇਮ ਲਾਲ ਹੰਸ ਚੇਅਰਮੈਨ ਜੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇ ਮਨੋਜ ਕੈਨੇਡੀ ਜ਼ਿਲਾ ਪ੍ਰਧਾਨ, ਕੌਂਸਲਰ ਮੋਹਨ ਲਾਲ ਪਹਿਲਵਾਨ, ਤਰਸੇਮ ਲਾਲ ਹੰਸ, ਲਾਲ ਚੰਦ ਭੱਟੀ, ਵਿਨੋਦ ਹੰਸ, ਐਸ.ਐਮ.ਸਿਧੂ, ਹਰੀ ਰਾਮ ਰਹੇਲਾ, ਵਿਕਾਸ ਹੰਸ, ਰਿਸ਼ੂ ਆਦੀਆ, ਵਿਕਰਮ ਆਦਿਆ, ਹੰਸ ਰਾਜ ਹੰਸ, ਬਿਲਾ ਕੋਚ, ਵਿਕੀ ਗਿਲ, ਅਸ਼ੋਕ ਗਿਲ, ਹਰੀ ਰਾਮ ਆਦੀਆ,  ਗੁਰਚਰਨ ਸਿੰਘ ਗਿਲ, ਭਵਨੇਸ਼ ਕੁਮਾਰ, ਜੋਗਿੰਦਰ ਪਾਲ ਮੰਗੂ, ਦਰਸ਼ਨ ਸਿਧੂ, ਸੁਰਿੰਦਰ ਪਾਲ ਸ਼ੰਕਰ ਨਗਰ, ਵਿਪਨ ਗੱਬਰ ਰਿਸ਼ੀ ਨਗਰ, ਕਮਲ ਭੱਟੀ ਬਹਾਦਰਪੁਰ, ਗੋਪਾਲ ਲਾਲ ਪਾਲੋ ਭਗਤ ਨਗਰ, ਕਰਨਜੋਤ ਸਾਗਰ ਪ੍ਰਧਾਨ, ਰਵੀ ਬਲਬੀਰ ਕਲੋਨੀ, ਮਨਸਾ ਰਾਮ ਹੰਸ, ਰਾਹੁਲ ਆਦੀਆ, ਵਿਸ਼ਾਲ ਆਦੀਆ, ਸੁਰਿੰਦਰ ਗਰੇਵਾਲ, ਅਸ਼ਵਨੀ ਰਾਜੂ, ਲਵ ਰਿਸ਼ੀ ਨਗਰ, ਵਰਿੰਦਰ ਗਿਲ ਰਿਸ਼ੀ ਨਗਰ, ਰਜਤ ਆਦੀਆ, ਮਨੂ ਆਦੀਆ, ਸ਼ਾਲੂ ਬਹਾਦਰਪੁਰ, ਹਰੀਸ਼ ਮੱਟੂ, ਮਨੀਸ਼ ਹੰਸ, ਬਲਦੇਵ ਰਾਜ, ਪਰਸ਼ੋਤਮ ਸ਼ੋਤੀ, ਯਸ਼ਪਾਲ ਆਦੀਆ, ਵਰਿੰਦਰ ਆਦੀਆ, ਸ਼ਾਮ ਆਦੀਆ, ਮਾਸਟਰ ਬਲਵੀਰ, ਲੇਖ ਰਾਜ (ਲੇਖੂ) ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here