ਡਗਾਣਾ ਰੋਡ ਨੂੰ ਲੈ ਕੇ ਮੁਹੱਲਾ ਸੁਭਾਸ਼ ਨਗਰ ਨਿਵਾਸਿਆਂ ਨੇ ਏਡੀਸੀ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਸੁਭਾਸ਼ ਨਗਰ ਸਮੂਹ ਮੁਹੱਲਾ ਨਿਵਾਸੀਆਂ ਜੱਥੇਦਾਰ ਬਲਵੀਰ ਸਿੰਘ ਬਾਬਾ ਦੀ ਅਗਵਾਈ ਵਿੱਚ ਇਕ ਵਫ਼ਦ ਏ.ਡੀ.ਸੀ. ਹੁਸ਼ਿਆਰਪੁਰ ਨੂੰ ਮਿਲਿਆ ਅਤੇ ਹੋ ਰਹੇ ਵਿਤਕਰੇ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਦਿੱਤਾ ਅਤੇ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਬਸਪਾ ਆਗੂ, ਅਕਾਲੀ ਆਗੂ, ਕਾਂਗਰਸੀ ਆਗੂ, ਆਪ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਵਾਰਡਾਂ ਦੀ ਬੇਢੰਗੀ ਭੰਨ-ਤੋੜ ਕੀਤੀ ਗਈ ਅਤੇ ਹੁਣ ਵਿਕਾਸ ਦੇ ਨਾਂ ਤੇ ਅੱਧੀ ਸੜਕ ਬਣਾਈ ਜਾ ਰਹੀ ਹੈ ਤੇ ਅੱਧੀ ਨੂੰ ਛੱਡਿਆ ਜਾ ਰਿਹਾ ਹੈ ਤਾਂ ਜੋ ਰਾਜਨੀਤਕ ਤੌਰ ਫ਼ਾਇਦਾ ਲਿਆ ਜਾ ਸਕੇ। ਉਨ•ਾਂ ਕਿਹਾ ਕਿ ਅੱਧੀ ਸੜਕ ਬਣਾਉਣ ਦੇ ਨਾਲ ਦੋਨੋਂ ਧਿਰਾਂ ਵਿੱਚ ਤਕਰਾਰ ਦਾ ਖ਼ਤਰਾ ਹੈ।

Advertisements

ਆਗੂਆਂ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਸੜਕ ਨੂੰ  ਪੂਰੀ ਤੇ ਇਕਸਾਰ ਬਣਾਇਆ ਜਾਵੇ। ਜੇ ਇਸ ਸੜਕ ਨੂੰ ਜਲਦੀ ਤੋਂ ਜਲਦੀ ਪੂਰੀ ਨਾ ਬਣਾਇਆ ਗਿਆ ਤਾਂ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਵੱਡੇ ਪੱਧਰ ਤੇ ਅੰਦੋਲਨ ਛੇੜਿਆ ਜਾਵੇਗਾ ਤੇ ਮੌਜੂਦਾ ਮੰਤਰੀ ਕੋਠੀ ਦਾ ਘਿਰਾਊ ਕੀਤਾ ਜਾਵੇਗਾ। ਇਸ ਮੌਕੇ ਤੇ ਰੂਪ ਲਾਲ ਥਾਪਰ, ਪਵਨ ਕੁਮਾਰ, ਜਸਪਾਲ ਸਿੰਘ, ਕਰਨੈਲ ਸਿੰਘ, ਚਮਨ ਲਾਲ, ਸੰਜੇ ਸ਼ਰਮਾ, ਬਲਵੀਰ ਸੈਣੀ, ਸੋਨੂੰ, ਮਨਮੋਹਨ ਸਿੰਘ, ਨਿਰਮਲ ਸਿੰਘ, ਤਜਿੰਦਰ ਸਿੰਘ, ਸ਼ੇਰਾ ਸਿੰਘ, ਗੁਰਜੀਤ ਪਰਮਾਰ, ਵਿਨੀ ਹਾਂਡਾ ਅਤੇ ਸਮੂਹ ਮੁਹੱਲਾ ਨਿਵਾਸੀ।  

LEAVE A REPLY

Please enter your comment!
Please enter your name here