ਕੇਜਰੀਵਾਲ ਦੀ ਦਿੱਤੀ ਤੀਸਰੀ ਗਰੰਟੀ ਨਾਲ ਪੰਜਾਬ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ: ਬ੍ਰਹਮਸ਼ੰਕਰ ਜਿੰਪਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਦੇ ਜਿਲਾ ਦਫਤਰ ਵਿੱਚ ਕੇਜਰੀਵਾਲ ਦੀ ਦਿੱਤੀ ਤੀਸਰੀ ਗਰੰਟੀ ਦਾ ਪੋਸਟਰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਪੰ.ਬ੍ਰਹਮਸ਼ੰਕਰ ਜਿੰਪਾ ਨੇ ਪਾਰਟੀ ਪ੍ਰਮੁਖ ਅਰਵਿੰਦ ਕੇਜਰੀਵਾਲ ਦੀ ਤੀਸਰੀ ਗਰੰਟੀ ਦੀ ਘੋਸ਼ਣਾ ਦੀ ਸ਼ਲਾਘਾ ਕੀਤੀ। ਉਨਾਂ ਨੇ ਕਿਹਾ ਕਿ ਇਸ ਨਾਲ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨਾਂ ਦਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹਰ ਔਰਤ ਨੂੰ, ਜੋ 18 ਸਾਲ ਤੋ ਵੱਧ ਹੋਵੇਗੀ, ਨੂੰ ਹਰ ਮਹੀਨੇ ਇੱਕ ਹਜਾਰ ਮਿਲਣਗੇ।

Advertisements

ਉਨਾਂ ਦੱਸਿਆ ਕਿ ਇਹ ਦੁਨਿਆਂ ਦੀ ਸਭ ਤੇ ਵੱਡੀ ਮਹਿਲਾ ਸਸ਼ਕਤੀਕਰਨ ਯੋਜਨਾ ਹੋਵੇਗੀ। ‘ਆਪ’ ਦੀ ਸਰਕਾਰ ਦੇ ਇਸ ਸਹਾਰੇ ਨਾਲ ਸਾਰੀਆਂ ਮਾਵਾਂ-ਭੈਣਾਂ ਨੂੰ ਸੱਚਮੁੱਚ ਸ਼ਕਤੀ ਅਤੇ ਸਵੈਮਾਨ ਮਿਲੇਗਾ। ਹਰੇਕ ਔਰਤ ਨੂੰ ਮਿਲਣ ਵਾਲੇ ਇਹ 1000 ਰੁਪਏ ਔਰਤਾਂ ਨੂੰ ਪਹਿਲਾਂ ਤੋਂ ਮਿਲ ਰਹੀ ਮਾਸਿਕ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਨਿਰਭਰਤਾ ਪੈਨਸ਼ਨ ਤੋਂ ਵੱਖਰਾ ਹੋਵੇਗਾ। ਜੇਕਰ ਇੱਕ ਪਰਿਵਾਰ ‘ਚ ਬੇਟੀ, ਬਹੂ, ਸੱਸ ਜਾਂ ਦਾਦੀ ਸਮੇਤ 18 ਸਾਲ ਤੋਂ ਵੱਧ ਉਮਰ ਦੀਆਂ ਜਿੰਨੀਆਂ ਵੀ ਮਹਿਲਾਵਾਂ ਹੋਣਗੀਆਂ, ਸਭ ਨੂੰ ਇੱਕ-ਇੱਕ ਹਜ਼ਾਰ ਰੁਪਏ ਮਿਲਣਗੇ। ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਖ਼ਜ਼ਾਨੇ ਦਾ ਵੀ ਪੰਜਾਬ ਵਰਗਾ ਹੀ ਹਾਲ ਸੀ। ਜਿੱਥੇ ਅੱਜ ਐਨੀਆਂ ਜਨ-ਸਹੂਲਤਾਂ ਦਿੱਤੇ ਜਾਣ ਦੇ ਬਾਵਜੂਦ ਕਰਜ਼ਾ ਰਹਿਤ ਅਤੇ ਮੁਨਾਫ਼ੇ ਵਾਲਾ ਬਜਟ ਹੈ। ਆਗਾਮੀ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰ ਸਕਦੀਆਂ ਹਨ। ਪੰਜਾਬ ਦਾ ਉਸੇ ਤਰਾਂ ਭਵਿੱਖ ਬਦਲ ਸਕਦੀਆਂ ਹਨ, ਜਿਵੇਂ ਦਿੱਲੀ ‘ਚ ‘ਆਪ’ ਦੀ ਸਰਕਾਰ ਨੇ ਬਦਲਿਆ ਹੈ। ਇਸ ਵਾਰ ਇਕ ਮੌਕਾ ਕੇਜਰੀਵਾਲ ਨੂੰ ਦੇਣਾ ਹੈ। ਜਿਵੇਂ ਦਿੱਲੀ ਵਾਲਿਆਂ ਨੇ ਦਿੱਲੀ ‘ਚ ਦਿੱਤਾ ਸੀ, ਜਿੱਥੇ ਐਨੇ ਜਿਆਦਾ ਕੰਮ ਕੀਤੇ ਕਿ ਉਸ ਉਪਰੰਤ ਬਾਕੀ ਰਿਵਾਇਤੀ ਪਾਰਟੀਆਂ ਸਾਫ ਹੀ ਹੋ ਗਈਆਂ।

ਇਸ ਮੌਕੇ ਤੇ ਜਿਲਾ ਸੈਕਟਰੀ ਕਰਮਜੀਤ ਕੌਰ, ਜਿਲਾ ਪ੍ਰਧਾਨ (ਇਸਤਰੀ ਵਿੰਗ) ਮਨਜੀਤ ਕੌਰ, ਹਲਕਾ ਕੋਆਰਡੀਨੇਟਰ (ਇਸਤਰੀ ਵਿੰਗ) ਕਮਲਜੀਤ ਗਰੇਵਾਲ, ਸਟੇਟ ਜੁਆਇੰਟ ਸੈਕਟਰੀ ਸੰਤੋਸ਼ ਸੈਣੀ, ਸਟੇਟ ਜੁਆਇੰਟ ਸੈਕਟਰੀ ਮਨਦੀਪ ਕੌਰ, ਹਲਕਾ ਕੋਆਰਡੀਨੇਟਰ ਸ਼ਾਮਚੁਰਾਸੀ ਸ਼ਸ਼ੀ ਬਾਲਾ, ਹਲਕਾ ਕਮੇਟੀ ਮੈਂਬਰ ਸੁਮਨ ਕੁਮਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here