8 ਲੱਖ 57 ਹਜਾਰ ਦੀ ਠੱਗੀ ਕਰਨ ਦੇ ਆਰੋਪ ਵਿੱਚ ਲੜਕੀ ਅਤੇ ਉਸਦੇ ਮਾਤਾ-ਪਿਤਾ ਦੇ ਖਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ਇੰਦਰਜੀਤ ਹੀਰਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਲੜਕੀ ਸਮੇਤ ਉਸ ਦੇ ਮਾਤਾ-ਪਿਤਾ ਖਿਲਾਫ ਇਕ ਲੜਕੇ ਦੇ ਪਰਵਾਰਕ ਮੈਂਬਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਲੈ ਕੇ ਜਾਣ ਦੇ ਨਾਂਅ ‘ਤੇ 8 ਲੱਖ 57 ਹਜਾਰ ਦੀ ਠੱਗੀ ਮਾਰਨ ‘ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਗੁਰਨੇਕ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੋਂਦਪੁਰ ਨੇ ਪੁਲਸ ਨੂੰ ਦਰਖਾਸਤ ਦਿੱਤੀ ਸੀ ਕਿ ਉਹ ਆਪਣੇ ਲੜਕੇ ਨੂੰ ਕਨੇਡਾ ਭੇਜਣਾ ਚਾਹੁੰਦਾ ਸੀ ਤਾਂ ਮੇਰੇ ਕਿਸੇ ਜਾਣਕਾਰ ਰਾਹੀਂ ਪਿੰਡ ਜੀਵਨਪੁਰ ਜੱਟਾਂ ਦੇ ਮਨਜਿੰਦਰ ਸਿੰਘ ਨਾਲ ਰਾਬਤਾ ਕਾਇਮ ਹੋਇਆ।

Advertisements

ਜਿਸ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਆਇਲਟਸ ਵਿਚੋਂ 08 ਬੈਂਡ ਆਏ ਹਨ ਅਤੇ ਉਹ ਲੜਕੀ ਦੀ ਕਨੇਡਾ ਦੀ ਫਾਇਲ ਲਾ ਰਹੇ ਹਨ ਅਤੇ ਜੇਕਰ ਤੁਸੀਂ ਅਪਣੇ ਲੜਕੇ ਨੂੰ ਕਨੇਡਾ ਭੇਜਣਾ ਤਾਂ ਮੇਰੀ ਲੜਕੀ ਤੁਹਾਡੇ ਲੜਕੇ ਅਮਰਜੀਤ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਕਨੇਡਾ ਲੈ ਜਾਵੇਗੀ। ਜਿਸ ਦੌਰਾਨ ਅਸੀਂ ਉਨ੍ਹਾਂ ਦੀਆਂ ਗੱਲਾਂ ਵਿੱਚ ਆਕੇ ਉਨ੍ਹਾਂ ਦੇ ਵੱਖ- ਵੱਖ ਖਾਤਿਆਂ ਵਿੱਚ 12 ਲੱਖ 39 ਹਜਾਰ ਰੁਪਏ ਪਾ ਦਿੱਤੇ। ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਕਤ ਲੜਕੀ ਦੇ 5.5 ਬੈਂਡ ਆਏ ਸਨ। ਫਿਰ ਜਦੋਂ ਅਸੀਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ।

ਲਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਕੀਤੀ ਤਾਂ ਲੜਕੀ ਵਾਲਿਆਂ ਨੇ ਮੇਰੇ ਲੜਕੇ ਦੇ ਖਾਤੇ ਵਿੱਚ 3 ਲੱਖ 82 ਹਜਾਰ ਰੁਪਏ ਸਾਨੂੰ ਵਾਪਸ ਕਰ ਦਿੱਤੇ ਪਰ ਬਾਕੀ ਪੈਸੇ ਅਜੇ ਤੱਕ ਸਾਨੂੰ ਨਹੀਂ ਦਿੱਤੇ। ਜਿਸ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਨਜਿੰਦਰ ਸਿੰਘ ਉਸ ਦੀ ਪਤਨੀ ਦਲਜੀਤ ਕੌਰ ਅਤੇ ਲੜਕੀ ਸਿਮਰਨਜੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਜੀਵਨਪੁਰ ਜੱਟਾਂ, ਇਨ੍ਹਾਂ ਤਿੰਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ।

LEAVE A REPLY

Please enter your comment!
Please enter your name here