ਫਾਰਮੇਸੀ ਕਾਲਜ ਬੇਲਾ ਤੇ ਡਾ. ਅਜੈ ਕੁਝਵਾਹ ਨੂੰ ਮਿਲਿਆ ਬੈਸਟ ਯੰਗ ਰਿਸਰਚ ਐਵਾਰਡ


ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ: ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ (ਅੋਟੋਨੋਮਸ) ਦੇ ਫਾਰਮਾ ਕੋਲਜੀ ਦੇ ਹੈਡ ਤੇ ਪ੍ਰੋਫੈਸਰ ਡਾ. ਅਜੈ ਸਿੰਘ ਕੁਝਵਾਹ ਨੂੰ ਬੀਤੇ ਦਿਨ ਨੈਸ਼ਨਲ ਫਾਰਮਾ ਸਮੀਟ 2023 ਨਵੀਂ ਦਿੱਲੀ ਵਿੱਚ ਯੰਗ ਰਿਸਰਚ ਐਵਾਰਡ ਦੇ ਨਾਲ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਸੈਲੇਸ ਸਰਮਾ ਨੇ ਉਹਨਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਐਵਾਰਡ ਉਹਨਾਂ ਦੀ ਕੜੀ ਮਿਹਨਤ ਤੇ ਫਾਰਮਾਂ ਕਾਲਜ ਰਿਸਰਚ ਵਿੱਚ ਯੋਗਦਾਨ ਪ੍ਰਾਪਤ ਪੈਟਟਸ, ਡਿਜਾਇਨ ਪੈਟਟਸ, ਸੋਧ ਪੱਤਰ ਅਤੇ ਪ੍ਰਯੋਜਿਤ ਰਿਸਰਚ ਪ੍ਰੋਜੈਕਟ ਪੂਰਨ ਕਰਨ ਤੇ ਪ੍ਰਾਪਤ ਹੋਇਆ।

Advertisements

ਇਸ ਉਪਲੱਬਧੀ ਪਰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੋਗੀਆ, ਕੈਪਟਨ ਐਮ.ਪੀ. ਸਿੰਘ, ਡਾ. ਭਾਗ ਸਿੰਘ ਭੋਲਾ, ਸ. ਸੁਖਵਿੰਦਰ ਸਿੰਘ ਵੀਸਕੀ, ਸ. ਜਗਵਿੰਦਰ ਸਿੰਘ, ਸ. ਦਵਿੰਦਰ ਸਿੰਘ, ਐਡਵੋਕੇਟ ਆਰ. ਐਨ ਮੁਧਗੀਲ ਸਾਰੇ ਮੈਂਬਰਾਂ ਨੇ ਡਾ. ਅਜੈ ਸਿੰਘ ਕੁਝਵਾਹ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here