ਮਾਤਾ ਚਿੰਤਪੁਰਣੀ ਵਿਖੇ ਖਾਲਿਸਤਾਨੀ ਅਨਸਰਾਂ ਵਲੋਂ ਲਿਖੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਿਮਾਚਲ ਪ੍ਰਦੇਸ਼ ਵਿਖੇ ਊਨਾ ਜਿਲੇ ਚ ਆਉਂਦੇ ਸਨਾਤਨ ਧਰਮ ਦੇ ਪ੍ਰਸਿੱਧ ਮਾਤਾ ਚਿੰਤਪੁਰਣੀ ਮੰਦਿਰ ਨੇੜੇ ਬਾਜ਼ਾਰਾਂ ਚ ਦੁਕਾਨਾਂ ਦੇ ਬੰਦ ਸ਼ਟਰਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਦਿਖੇ ਹਨ ਜੋਕਿ ਬਹੁਤ ਹੀ ਮਾੜੀ ਅਤੇ ਮੰਦਭਾਗੀ ਘਟਨਾ ਹੈ ਇਸਦੀ ਸਖਤ ਸ਼ਬਦਾਂ ਚ ਨਿਖੇਦੀ ਕਰਦਿਆਂ ਸ਼ਿਵ ਸੈਨਾ ਊਧਵ ਬਾਲ ਠਾਕਰੇ ਦੇ ਸੁਬ੍ਹਾ ਬੁਲਾਰੇ ਓਮਕਾਰ ਕਾਲੀਆ, ਜਿਲਾ ਪ੍ਰਧਾਨ ਦੀਪਕ ਮਦਾਨ, ਯੂਥ ਪ੍ਰਧਾਨ ਸੰਦੀਪ ਪੰਡਿਤ ਨੇ ਕਿਹਾ ਕਿ ਹਿੰਦੂਆਂ ਦੇ ਪ੍ਰਸਿੱਧ ਮਾਤਾ ਚਿੰਤਪੁਰਣੀ ਮੰਦਿਰ ਵਿਖੇ ਖਾਲਿਸਤਾਨੀਆਂ ਵਲੋਂ ਇਸ ਤਰਾਹ ਦੀ ਕੋਝੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisements

ਇਹ ਪਹਿਲੀ ਵਾਰ ਨਹੀਂ ਹੋਇਆ ਹਰ ਵਾਰ ਸ਼ਾਂਤ ਬੈਠੇ ਹਿੰਦੂਆਂ ਨੂੰ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਸ ਨਾਲ ਸਮਾਜ ਚ ਸ਼ਾਂਤੀ ਦਾ ਮਾਹੌਲ ਖਰਾਬ ਹੋਵੇ ਪ੍ਰੰਤੂ ਹਿੰਦੂ ਵਰਗ ਸਮਝਦਾਰ ਹੈ ਉਹ ਸਮਝਦਾ ਹੈ ਕਿ ਦੇਸ਼ ਦ੍ਰੋਹੀ ਅਤੇ ਸ਼ਰਾਰਤੀ ਲੋਕ ਇਸ ਤਰ੍ਹਾਂ ਦੀ ਘਟਨਾ ਕਰਕੇ ਹਿੰਦੂਆਂ ਦੀ ਭਾਵਨਾਵਾਂ ਨੂੰ ਭੜਕਾ ਕੇ ਦੰਗੇ ਫਸਾਦ ਅਤੇ ਲੜਾਈ ਝਗੜੇ ਕਰਵਾਉਣ ਦੀ ਕੋਸ਼ਿਸ਼ ਚ ਲਗੇ ਰਹਿੰਦੇ ਹਨ।

ਕਾਲੀਆ ਨੇ ਕਿਹਾ ਕਿ ਐਥੇ ਅਸੀਂ ਦੱਸਣਾ ਚਾਉਂਦੇ ਹਾਂ ਅਸੀਂ ਸ਼ਾਂਤ ਦਿਮਾਗ ਨਾਲ ਫੈਸਲੇ ਲੈਣ ਵਾਲੇ ਲੋਕ ਹਾਂ ਜਿਸ ਕਰਕੇ ਅਸੀਂ ਕਾਨੂੰਨ ਤੋਂ ਮੰਗ ਕਰਦੇ ਹਾਂ ਕਿ ਇਸ ਤਰਾਹ ਦੀ ਸ਼ਰਾਰਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਅਤੇ ਜੋਕਰਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ ਚ ਸੁੱਟ ਦਿੱਤਾ ਜਾਵੇ। ਇਸ ਤੋਂ ਅਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਹਿਮਾਚਲ ਪੁਲਿਸ ਤੋਂ ਮੰਗ ਹੈ ਕਿ ਖਾਲੀ ਅਣਪਛਾਤੇ ਬੰਦਿਆ ਤੇ ਪਰਚਾ ਦੇਕੇ ਮਾਮਲਾ ਦੱਬਣ ਦੀ ਜਗਾਹ ਓਥੇ ਦੀ ਸੀਸੀ ਟੀਵੀ ਫੁਟੇਜ਼ ਖੰਗਾਲ ਕੇ ਦੋਸ਼ੀਆਂ ਦੇ ਚੇਹਰੇ ਸਾਹਮਣੇ ਲਿਆਏ ਜਾਨ ਜਿਸ ਤੋਂ ਬਾਦ ਹੀ ਸਾਡੀ ਤਸੱਲੀ ਹੋਵੇਗੀ।

LEAVE A REPLY

Please enter your comment!
Please enter your name here