ਸਰਕਾਰੀ ਡਾਕਟਰੀ ਟੀਮ ਨੇ ਅਣਥੱਕ ਮਿਹਨਤ ਸਦਕਾ ਸੱਪ ਦੇ ਡੱਸੇ ਮਰੀਜ਼ ਦੀ ਬਚਾਈ ਜਾਨ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ– ਮਨੂੰ ਰਾਮਪਾਲ। ਸਿਵਲ ਹਸਪਤਾਲ ਵਿਚ ਕਮਲੇਸ਼ ਪੁੱਤਰ ਲੋਚਨ ਹਾਲ ਵਾਸੀ ਪਿੰਡ ਓਡਰਾ ਜਿਸ ਨੂੰ ਐਮਰਜੰਸੀ ਵਿਭਾਗ ਵਿਚ ਨੀਮ ਬੇਹੋਸ਼ੀ ਦੀ ਹਾਲਤ ਵਿੱਚ ‌ਦਾਖਲ ਕਰਵਾਇਆ ਗਿਆ। ਵਾਰਿਸਾਂ ਮੁਤਾਬਕ ਮਰੀਜ਼ ਨੂੰ ਜ਼ਹਿਰੀਲੇ ਕੋਬਰਾ ਵੱਲੋਂ ਡੱਸਣ ਬਾਰੇ ਦੱਸਿਆ ਗਿਆ। ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਉਪਰੰਤ ਡਿਊਟੀ ਤੇ ਮੌਜੂਦ ਡਾਕਟਰ ਸਿਮਰਪ੍ਰੀਤ ਸਿੰਘ ਅਤੇ ਸਟਾਫ ਨਰਸ ਨਵਦੀਪ ਕੌਰ ਵੱਲੋਂ ਇਲਾਜ ਸ਼ੁਰੂ ਕੀਤਾ ਗਿਆ।

Advertisements

ਇਲਾਜ ਦੌਰਾਨ ਸੱਪ ਦਾ ਜ਼ਹਿਰ ਫੈਲਣ ਕਾਰਨ ਮਰੀਜ਼ ਦੀਆਂ ਅੱਖਾਂ ਦੀਆਂ ਉਪਰਲੀਆਂ ਪਲਕਾਂ ਗਿਰੀਆਂ ਹੋਈਆਂ ਸਨ ਅਤੇ ਛਾਤੀ ਦੀਆਂ ਮਾਂਸਪੇਸ਼ੀਆਂ ਉੱਤੇ ਅਸਰ ਹੋਣ ਕਾਰਨ ਸਾਹ ਲੈਣ ਵਿਚ ਤਕਲੀਫ ਆ ਰਹੀ ਸੀ। ਡਾਕਟਰਾਂ ਮੁਤਾਬਕ ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਉਪਰ ਵੀ ਅਸਰ ਦਿਖਾਈ ਦੇ ਰਿਹਾ ਸੀ। ਐਮਰਜੈਂਸੀ ਸਟਾਫ਼ ਵੱਲੋਂ ਇਲਾਜ ਸ਼ੁਰੂ ਕਰਨ ਉਪਰੰਤ ਡਾਕਟਰ ਕੁਲਵਿੰਦਰ ਸਿੰਘ ਨੂੰ ਬੁਲਾਇਆ ਗਿਆ। ਡਾਕਟਰੀ ਟੀਮ ਦੀ ਮਿਹਨਤ ਸਦਕਾ ਮਰੀਜ਼ ਦੀ ਹਾਲਤ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਵੱਲੋਂ ਮਰੀਜ਼ ਦੀ ਜਾਨ ਬਚਾਉਣ ਤੇ ਡਾਕਟਰੀ ਟੀਮ ਵੱਲੋਂ ਕੀਤੀ ਗਈ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ ਗਈ।

LEAVE A REPLY

Please enter your comment!
Please enter your name here