ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਬਸਪਾ ਨਿਭਾ ਰਹੀ ਅਹਿਮ ਰੋਲ: ਜਸਬੀਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹਲਕਾ ਚੱਬੇਵਾਲ ਵਿਚ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁੱਖ ਮਹਿਮਾਨ ਜਸਬੀਰ ਸਿੰਘ ਗੜੀ ਬਸਪਾ ਪੰਜਾਬ ਪ੍ਰਧਾਨ ਪਹੁੰਚੇ, ਉਹਨਾਂ ਦੇ ਨਾਲ ਐਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਪੰਜਾਬ, ਇੰਜ ਮਹਿੰਦਰ ਸਿੰਘ ਸੰਧਰ ਜਿਲਾ ਪ੍ਰਧਾਨ ਬਸਪਾ, ਤੇ ਯਸ਼ ਭੱਟੀ ਜਿਲਾ ਜਨਰਲ ਸਕੱਤਰ ਤੇ ਇੰਚਾਰਜ ਚੱਬੇਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਮੁੱਖ ਤੌਰ ਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਬਸਪਾ ਪੰਜਾਬ ਪ੍ਰਧਾਨ ਗੜੀ ਸਾਹਬ ਨੇ ਆਗੂਆਂ ਨੂੰ ਸੁਚੇਤ ਕੀਤਾ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਪਿੰਡ-ਪਿੰਡ ਪਹੁੰਚ ਕੇ ਜਨਤਾ ਨੂੰ ਸੁਚੇਤ ਕੀਤਾ ਜਾਵੇ ਕਿ ਕਿਸ ਤਰਾਂ ਕੇਂਦਰ ਵਿਚ ਬੈਠੀ ਬੀ.ਜੇ.ਪੀ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਅੜੀਅਲ ਰਵਈਆ ਅਪਣਾ ਰਹੀ ਹੈ। ਗੜੀ ਸਾਹਬ ਵੱਲੋ ਇਹ ਸਪਸ਼ਟ ਕੀਤਾ ਗਿਆ ਕਿ ਇਸ ਕਿਸਾਨ ਅੰਦੋਲਨ ਸਬੰਧੀ ਬਸਪਾ ਅਪਣਾ ਫਰਜ਼ ਸਮਝਦੇ ਹੋਏ ਪਿੰਡਾ ਵਿੱਚ ਪਹੁੰਚ ਕਰਕੇ ਇਸਨੂੰ ਮਜਬੂਤ ਕਰਨ ਲਈ ਹਰ ਉਪਰਾਲਾ ਕਰ ਰਹੀ ਹੈ ਅਤੇ ਜਦ ਤਕ ਕੇਂਦਰ ਸਰਕਾਰ ਨਹÄ ਝੁਕਦੀ ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜੀ ਹੈ।

Advertisements

ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੋ ਖੇਤੀ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿਆਂਗੇ। ਜਦ ਤਕ ਮੋਦੀ ਸਰਕਾਰ ਖੇਤੀ ਬਿੱਲ ਵਾਪਸ ਨਹÄ ਲੈਂਦੀ ਉਦੋਂ ਤੱਕ ਬਸਪਾ ਅਪਣਾ ਸੰਘਰਸ਼ ਜਾਰੀ ਰੱਖੇਗੀ ਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰੇਗੀ। ਪੰਜਾਬ ਪ੍ਰਧਾਨ ਵਲੋਂ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੇ ਸਬੰਧ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਬੂਥ ਅਤੇ ਸੈਕਟਰ ਕਮੇਟੀਆਂ ਜਲਦ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੀਟਿੰਗ ਵਿੱਚ ਹਾਜ਼ਰ ਆਗੂਆਂ ਵਿੱਚ ਨਰਿੰਦਰ ਖਨੌੜਾ ਜਿਲਾ ਸਕੱਤਰ, ਗੁਲਵੰਤ ਰਾਏ ਜਿਲਾ ਸਕੱਤਰ, ਰਾਕੇਸ਼ ਕਿਟੀ ਸੀਨੀਅਰ ਬਸਪਾ ਆਗੂ, ਸੁਰਿੰਦਰ ਪਿੰਕੀ ਕੈਂਡੋਵਾਲ ਹਲਕਾ ਉਪ ਪ੍ਰਧਾਨ, ਇੰਦਰ ਬਡਲਾ ਜਨ. ਸਕੱਤਰ, ਗੁਰਦੇਵ ਮਧੂ ਕੈਸ਼ੀਅਰ, ਸਤਪਾਲ ਬਡਲਾ, ਬਾਬੂ ਰੌਸ਼ਨ ਲਾਲ, ਸੋਮ ਨਾਥ ਬੋਹਣ, ਪ੍ਰੇਮ ਸਿੰਘ ਖਾਲਸਾ, ਸਤਪਾਲ, ਪਰਦੀਪ ਸਮਿਤੀ ਮੈਂਬਰ ਬਸਪਾ, ਕੁਲਬੀਰ ਵਿੱਕੀ ਪ੍ਰਧਾਨ ਬੀ.ਵੀ.ਐੱਫ, ਜੈ ਪ੍ਰਕਾਸ਼ ਜਨ. ਸਕੱਤਰ ਬੀ.ਵੀ.ਐੱਫ, ਬਲਵੰਤ ਸਹਿਗਲ ਹਲਕਾ ਸਕੱਤਰ, ਹਰਮੇਸ਼ ਫੁਗਲਾਨਾ ਸਕੱਤਰ, ਡਾਕਟਰ ਹਰਨੇਕ ਸਿੰਘ ਸਕੱਤਰ, ਪਰਕਾਸ਼ ਸਿੰਘ, ਰਾਜਵਿੰਦਰ ਸਕੱਤਰ, ਅਰੁਣ ਸਸੋਲੀ, ਸੁਖਵਿੰਦਰ ਸਿੰਘ, ਚਰਨਜੀਤ ਮਹਿਮੋਵਾਲ, ਲੇਹਿੰਬਰ ਰਾਮ ਝੰਮਟ, ਤੇਜਪਾਲ, ਰੋਹਿਤ ਮਾਨਾ, ਰਾਮ ਸਰੂਪ, ਰਿਕੀ ਬਿਲਾਸਪੁਰ, ਹੰਸ ਰਾਜ, ਸਤਪਾਲ ਮਹਿਨਾ, ਅਮਰੀਕ ਸਿੰਘ ਅਤੇ ਹੋਰ ਬਸਪਾ ਵਰਕਰ ਵੀ ਹਾਜਰ ਸਨ।

LEAVE A REPLY

Please enter your comment!
Please enter your name here