ਐਸੋਸੀਏਸ਼ਨ ਵਲੋਂ ਫੋਟੋਗ੍ਰਾਫੀ ਦਿਵਸ ਮੌਕੇ ਲਗਾਇਆ ਖੂਨਦਾਨ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਫੋਟੋਗ੍ਰਾਫ਼ੀ ਦਿਵਸ ਮੌਕੇ  ਭਾਈ ਘਨਈਆ ਜੀ ਹਸਪਤਾਲ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨ ਦਾਨ ਕੈਂਪ ਦਾ ਉਦਘਾਟਨ ਸੰਤ ਅਜੀਤ ਸਿੰਘ ਨੇ ਕੀਤਾ।ਅਤੇ ਇਸ ਮੌਕੇ ਉਹਨਾਂ ਹੁਸ਼ਿਆਰਪੁਰ ਫੋਟੋਗ੍ਰਾਫਰ ਦੀ ਪ੍ਰਸ਼ੰਸਾ ਕੀਤੀ ਕਿ ਇਹ ਸੰਸਥਾ ਕਿਸੇ ਵੀ ਧਾਰਮਿਕ ਸਮਾਜਿਕ ਦੇ ਨਾਲ ਨਾਲ ਹੋਰ ਕੰਮਾਂ ਦੇ ਲਈ ਕਦੇ ਪਿੱਛੇ ਨਹੀਂ ਹਟਦੀ।

Advertisements

ਇਸ ਮੌਕੇ ਬਲੱਡ ਬੈਂਕ ਦੇ ਪ੍ਰਧਾਨ ਨੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਸੰਸਥਾ ਵੱਲੋਂ 35 ਯੂਨਿਟ ਖੂਨ ਦਾਨ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਬਰਜਿੰਦਰਜੀਤ ਸਿੰਘ, ਵਿਪਨ ਕੁਮਾਰ, ਹਰਜਾਪ ਸਿੰਘ ਕਰਨਵੀਰ ਸਿੰਘ, ਨਰੇਸ਼ ਕੁਮਾਰ,  ਸੰਜੀਵ ਕੁਮਾਰ ਅਰੋੜਾ, ਹਰਜਿੰਦਰ ਕੁਮਾਰ, ਤਰਸੇਮ ਸਿੰਘ, ਅਨਿਲ ਅਗਨੀਹੋਤਰੀ, ਰਾਮ ਕੁਮਾਰ,  ਹਰਜੀਤ ਸਿੰਘ,  ਕੁਮਾਰ ਸਾਹਿਬ,  ਸੰਦੀਪ ਸੈਣੀ, ਚਰਨਜੀਤ ਸਿੰਘ, ਸੁਰੇਸ਼ ਅਰੋੜਾ, ਯੁਵਰਾਜ ਬਾਵਾ, ਗੁਲਸ਼ਨ ਸੈਣੀ,  ਸੂਰਜ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here