ਸੈਨਾ ਵਿੱਚ ਭਰਤੀ ਲਈ ਆਨ ਲਾਈਨ ਰਜਿਸਟਰੇਸ਼ਨ ਜ਼ਰੂਰੀ: ਮੇਜਰ ਯਸ਼ਪਾਲ ਸਿੰਘ

Stellar mike logo copy

ਹੁਸ਼ਿਆਰਪੁਰ, 21 ਅਗਸਤ: ਸੈਨਾ ਵਿੱਚ ਭਰਤੀ ਹੋਣ ਲਈ ਓਪਨ ਰੈਲੀ ਸਿਸਟਮ 1 ਅਕਤੂਬਰ 2015 ਤੋਂ ਬੰਦ ਕਰ ਦਿੱਤਾ ਜਾਵੇਗਾ। ਹੁਣ ਭਰਤੀ ਦੇ ਲਈ ਆਨ ਲਾਈਨ ਰਜਿਸਟਰੇਸ਼ਨ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਦੱਸਿਆ ਕਿ ਸੈਨਾ ਭਰਤੀ ਰੈਲੀ ਵਿੱਚ ਉਮੀਦਵਾਰਾਂ ਦੀ ਭੀੜ ਨੂੰ ਦੇਖਦੇ ਹੋਏ ਸੈਨਾ ਵਿੱਚ ਹੁਣ ਭਰਤੀ ਲਈ ਯੋਗ ਉਮੀਦਵਾਰਾਂ ਵੱਲੋਂ ਆਨ ਰਜਿਸਟਰੇਸ਼ਨ ਕਰਾਉਣਾ ਲਾਜ਼ਮੀ ਕਰ ਦਿੱਤਾ ਹੈ। ਭਰਤੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਆਨ ਰਜਿਸਟਰੇਸ਼ਨ ਕਰਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਵਿੱਚ ਹਰ ਸਾਲ 60 ਹਜ਼ਾਰ ਜਵਾਨਾਂ ਦੇ ਪਦ ਖਾਲੀ ਹੁੰਦੇ ਹਨ ਅਤੇ ਰਿਕਰੂਟਮੈਂਟ ਮੈਨ ਪਾਪੂਲੇਸ਼ਨ (ਆਰ ਐਮ ਪੀ) ਦੇ ਆਧਾਰ ‘ਤੇ ਵੱਖ-ਵੱਖ ਰਾਜਾਂ ਦੇ ਕੋਟੇ ਦੀ ਵੰਡ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਬੰਧਤ ਵੈਬ ਸਾਈਟ ਦੇਖੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here