ਕੁੜੀਆਂ ਅਤੇ ਔਰਤਾਂ ਦੀ ਸਿਹਤ ਅਤੇ ਮਾਣ ਨੂੰ ਸੁਰੱਖਿਅਤ ਰੱਖਣ ਲਈ ਮਾਹਵਾਰੀ ਜਰੂਰੀ- ਡਾ. ਸਰਦੂਲ ਸਿੰਘ

20150821_113454 copy
ਹੁਸ਼ਿਆਰਪੁਰ 21 ਅਗਸਤ। ਕੁੜੀਆਂ ਅਤੇ ਔਰਤਾਂ ਦੀ ਸਿਹਤ ਅਤੇ ਮਾਣ ਨੂੰ ਸੁਰੱਖਿਅਤ ਰੱਖਣ ਲਈ ਮਾਹਵਾਰੀ ਅਤਿ ਜਰੂਰੀ ਹੈ। ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਮਿਥਕਾਂ ਨੂੰ ਦੂਰ ਕਰਨ ਲਈ ਮਾਹਵਾਰੀ ਦੌਰਾ ਸਾਫ ਸਫਾਈ ਬਾਰੇ ਗੱਲਬਾਤ ਕਰਨਾ ਬਹੁਤ ਮਹੱਤਵਪੂਰਣ ਹੈ। ਕਿਉਂਕਿ ਇਸ ਦੌਰਾਨ ਸਾਫ ਸਫਾਈ ਨਾ ਰੱਖਣ ਦੀਆਂ ਕੁੱਝ ਆਦਤਾਂ ਦੇ ਕਾਰਣ ਇੰਨਫੈਕਸ਼ਨ ਦੀ ਸੰਭਾਵਨਾ ਵੱਧਦੀਆਂ ਹਨ। ਇਸ ਲਈ ਇਸ ਬਾਰੇ ਕਿਸ਼ੋਰੀਆ ਅਤੇ ਔਰਤਾਂ ਨੂੰ ਸਿਹਤ ਸਿੱਖਿਆਂ ਦੇਣੀ ਬਹੁਤ ਜਰੂਰੀ ਹੈ। ਇਸ ਮੰਤਵ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਮਾਹਵਾਰੀ ਦੌਰਾਨ ਸਾਫ ਸਫ਼ਾਈ ਸਬੰਧੀ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸ ਸਬੰਧੀ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਦੀ 5 ਬੈਚਾਂ ਵਿੱਚ ਇੱਕ ਦਿਨਾਂ ਟ੍ਰੇਨਿੰਗ ਲਗਾਈ ਜਾ ਰਹੀ ਹੈ। ਬਲਾਕ ਚੱਕੋਵਾਲ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਦੂਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਮਾਹਵਾਰੀ ਦੌਰਾਨ ਸਾਫ਼ ਸਫਾਈ ਸਬੰਧੀ ਸਕੀਮ ਬਾਰੇ ਟ੍ਰੇਨਿੰਗ ਆਰੰਭ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਟ੍ਰੇਨਰ ਸ਼੍ਰੀਮਤੀ ਪਰਮਜੀਤ ਕੌਰ ਐਲ.ਐਚ.ਵੀ. ਅਤੇ ਟ੍ਰੇਨਰ ਸ਼੍ਰੀਮਤੀ ਪਰਮਜੀਤ ਕੌਰ ਏ.ਐਨ.ਐਮ. ਵੀ ਹਾਜ਼ਰ ਸਨ। ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਸਕੀਮ ਤਹਿਤ ਔਰਤਾਂ ਅਤੇ ਕਿਸ਼ੋਰ ਕੁੜੀਆਂ ਦੇ ਨਾਲ ਇੱਕ ਤੈਅ ਦਿਨ ਵਿੱਚ ਮਹੀਨੇਵਾਰ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਜਿਸ ਵਿੱਚ 10 ਤੋਂ 19 ਸਾਲ ਦੀਆਂ ਕਿਸ਼ੋਰੀਆਂ ਨੂੰ ਮਾਹਵਾਰੀ ਦੌਰਾਨ ਸਫਾਈ ਤੇ ਸਿੱਖਿਅਤ ਕੀਤਾ ਜਾਵੇਗਾ ਅਤੇ ਕੁੜੀਆਂ ਨੂੰ 6 ਰੁਪਏ ਪ੍ਰਤੀ ਪੈਕਟ ਮੁਤਾਬਿਕ ਸੈਨਟਰੀ ਨੈਪਕਿਨ ਵੰਡਿਆ ਜਾਵੇਗਾ। ਵੰਡੇ ਜਾਣ ਵਾਲੇ ਇਹਨਾਂ ਪੈਕਟਾਂ ਤੇ 1 ਰੁਪਏ ਪ੍ਰਤੀ ਪੈਕਟ ਆਸ਼ਾ ਵਰਕਰ ਨੂੰ ਪ੍ਰੋਤਸਾਹਨ ਵਜੋਂ ਦਿੱਤੇ ਜਾਣਗੇ। ਇਸਦੇ ਨਾਲ ਹੀ 50 ਰੁਪਏ ਹਰ ਮਹੀਨੇ ਮੀਟਿੰਗ ਆਯੋਜਿਤ ਕਰਨ ਲਈ ਪ੍ਰੋਤਸਾਹਨ ਰਕਮ ਦੇ ਰੂਪ ਵਿੱਚ ਦਿੱਤੇ ਜਾਣਗੇ। ਟ੍ਰੇਨਿੰਗ ਦੌਰਾਨ ਟ੍ਰੇਨਰ ਐਲ.ਐਚ.ਵੀ. ਪਰਮਜੀਤ ਕੌਰ ਅਤੇ ਏ.ਐਨ.ਐਮ. ਪਰਮਜੀਤ ਕੌਰ ਵੱਲੋਂ ਮਾਹਵਾਰੀ ਦੇ ਬਾਰੇ, ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ, ਇਸ ਦੌਰਾ ਸਾਫ ਸਫਾਈ, ਸੈਨਟਰੀ ਨੈਪਕਿਨ ਦੀ ਵਰਤੋ, ਇਸਨੂੰ ਨਸ਼ਟ ਕਰਨ ਬਾਰੇ ਅਤੇ ਮਾਹਵਾਰੀ ਦੌਰਾਨ ਸਾਫ ਸਫਾਈ ਨਾ ਰੱਖਣ ਨਾਲ ਹੋਣ ਵਾਲੀਆਂ ਇੰਫੈਕਸ਼ਨ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ ਗਈ।

Advertisements

LEAVE A REPLY

Please enter your comment!
Please enter your name here