ਥਾਣਾ ਮਾਹਿਲਪੁਰ: ਨਕਲੀ ਆਈ.ਏ.ਐਸ ਅਫ਼ਸਰ ਬਣ ਕੇ ਠੱਗੀ ਕਰਨ ਵਾਲਾ ਹਰਦੀਪ ਕੁਮਾਰ ਐਮਾਂ ਜੱਟਾਂ ਕਾਬੂ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਥਾਣਾ ਮਾਹਿਲਪੁਰ ਪੁਲਿਸ ਨੇ ਇੱਕ ਨਕਲੀ ਆਈ.ਏ.ਐਸ ਅਫ਼ਸਰ ਤੇ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਦੱਸ ਕੇ ਠੱਗੀ ਮਾਰਨ ਵਾਲੇ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਵੀਰ ਸਿੰਘ ਪੁੱਤਰ ਚਮਨ, ਬਲਦੇਵ ਵਾਸੀ ਪਿੰਡ ਪੱਦੀ ਸੂਰਾ ਸਿੰਘ ਨੇ ਜ਼ਿਲਾ ਪੁਲਿਸ ਮੁਖੀ ਨੂੰ ਦਿੱਤੀ ਸਕਾਇਤ ‘ਚ ਦੱਸਿਆ ਕਿ ਉਹ ਸੈਲਾ ਖੁਰਦ ਮੰਡੀ ਵਿੱਚ ਆੜਤ ਦਾ ਕੰਮ ਕਰਦਾ ਹੈ ਤੇ  ਉਸ ਨੂੰ ਅਸਲਾ ਲਾਇਸੰਸ ਦੀ ਜ਼ਰੂਰਤ ਸੀ।

Advertisements

ਉਸਨੇ ਦੱਸਿਆ ਕਿ ਇਸੇ ਦੌਰਾਨ ਉਸ ਦੀ ਮੁਲਾਕਾਤ ਹਰਦੀਪ ਕੁਮਾਰ ਐਮਾਂ ਜੱਟਾਂ ਨਾਲ ਹੋਈ ਜੋ ਆਪਣੇ ਆਪ ਨੂੰ ਵਧੀਕ ਸਕੱਤਰ ਪੰਜਾਬ ਸਰਕਾਰ ਦੱਸਦਾ ਸੀ, ਨੇ ਉਸ ਨੂੰ ਦੱਸਿਆ ਕਿ ਉਸ ਦੀ ਜ਼ਿਲਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨਾਲ ਵਾਕਫੀਅਤ ਹੈ ਅਤੇ ਉਹ ਉਸ ਦਾ ਕੰਮ ਕਰਵਾ ਦੇਵੇਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇੱਕ ਦਿਨ ਉਹ ਕਾਰ ਵਿੱਚ ਬੈਠ ਕੇ ਪਿੰਡ ਬਿੰਜੋ ਨਜ਼ਦੀਕ ਆਇਆ ਤੇ ਉਸ ਕੋਲੋਂ 25 ਹਜ਼ਾਰ ਵਿੱਚ ਸੌਦਾ ਤੈਅ ਕਰਕੇ 10 ਹਜ਼ਾਰ ਰੁਪਏ ਪੇਸ਼ਗੀ ਵਜੋਂ ਲੈ ਲਏ ਤੇ ਲਾਇਸੰਸ ਬਣਾਉਣ ਤੋਂ ਬਾਅਦ ਬਾਕੀ ਪੈਸੇ ਲੈਣ ਲਈ ਕਹਿ ਕੇ ਚਲਾ ਗਿਆ।

ਉਸਨੇ ਦੱਸਿਆ ਕਿ ਉਸ ਦੀ ਬੋਲ ਚਾਲ ਤੋਂ ਉਹ ਅਫ਼ਸਰ ਨਾ ਲੱਗਾ ਤਾਂ ਉਸ ਨੇ ਪੜਤਾਲ ਕੀਤੀ ਤਾਂ ਉਹ ਪਿੰਡ ਐਮਾ ਜੱਟਾਂ ਦੇ ਹਰਦੀਪ ਕੁਮਾਰ ਪੁੱਤਰ ਮਨਮੋਹਣ ਕੁਮਾਰਸੀ। ਜੋ ਅਕਸਰ ਆਪਣੇ ਆਪ ਨੂੰ ਅਫ਼ਸਰ ਦੱਸ ਕੇ ਠੱਗੀਆਂ ਮਾਰਦਾ ਹੈ । ਥਾਣਾ ਮਾਹਿਲਪੁਰ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here