ਅਨੁਰਾਧਾ ਕਾਫ਼ਿਰ ਦੀ ਪਲੇਠੀ ਕਾਵਿ ਪੁਸਤਕ ‘ਆਖ਼ਰ ਕਾਫ਼ਿਰ ਉੱਗ ਹੀ ਪਿਆ’ ਲੋਕ ਅਰਪਣ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਸ਼ਾਇਰਾ ਅਨੁਰਾਧਾ ਕਾਫ਼ਿਰ ਦੀ ਪਹਿਲੀ ਕਾਵਿ-ਪੁਸਤਕ ‘ਆਿਖ਼ਰ ਕਾਫ਼ਿਰ ਉੱਗ ਹੀ ਪਿਆ’ ਦਾ ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਲੋਕ-ਅਰਪਣ ਕੀਤਾ ਗਿਆ। ਕਾਫ਼ਿਰ ਨੇ ਇਸ ਮੌਕੇ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਨੁੱਖੀ ਸਰੋਕਾਰਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਆਪਣੀਆਂ ਰਚਨਾਵਾਂ ਵਿਚ ਪ੍ਰਮੁੱਖਤਾ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਜੀਵ ਡਾਵਰ ਨੇ ਕਿਹਾ ਕਿ ਕਾਫ਼ਿਰ ਦੀਆਂ ਰਚਨਾਵਾਂ ‘ਚ ਬੇਬਾਕੀ ਅਤੇ ਵਿਦਰੋਹੀ ਸੁਰਾਂ ਦੇ ਨਾਲ-ਨਾਲ ਸੂਖਮ ਸੰਵੇਦਨਾਵਾਂ ਦਾ ਚਿਤਰਨ ਬਾਖ਼ੂਬੀ ਕੀਤਾ ਗਿਆ ਹੈ। ਡਾ. ਅਮਰਜੀਤ ਅਨੀਸ ਨੇ ਕਿਹਾ ਕਿ ਕਾਫ਼ਿਰ ਦੀ ਪਰਪੱਕ ਲੇਖਣੀ ਨਾਲ ਲਬਰੇਜ਼ ਇਹ ਪੁਸਤਕ ਪੰਜਾਬੀ ਸਾਹਿੱਤ ਪ੍ਰੇਮੀਆਂ ਲਈ ਤੋਹਫ਼ਾ ਬਣਨ ਦੇ ਸਮਰੱਥ ਹੈ।

Advertisements

ਇਸ ਮੌਕੇ ਜਨਾਬ ਨਰੇਸ਼ ਗੁਮਨਾਮ, ਸਤਪਾਲ ਸ਼ਾਸਤਰੀ, ਵਿਜੇ ਨਾਗਲਾ, ਰਾਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਡਾ. ਵਿਸ਼ਾਲ ਧਰਵਾਲ ਬਦਨਸੀਬ, ਜਯੋਤਿਕਾ, ਅਜੀਤ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਰਾਜਿੰਦਰ ਕਾਲਾ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ੰਮੀ ਵਲੋਂ ਬਾਖ਼ੂਬੀ ਕੀਤਾ ਗਿਆ ।ਇਸ ਮੌਕੇ ਸੰਤੋਸ਼ ਸ਼ਰਮਾ, ਮਹਿੰਦਰ ਕੌਰ, ਤਰਸੇਮ ਲਾਲ ਰੱਤੀ, ਪ੍ਰੋ. ਅੰਜੂ ਬਾਲਾ ਗ਼ਜ਼ਲ, ਸੰਜੇ ਜੋਸ਼ੀ, ਕਮਲਜੀਤ ਸਿੰਘ, ਜਨੇਸ਼ ਬਾਲਾ, ਰਸ਼ਮੀ, ਸਵਰਨ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿੱਤ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here