ਪਠਾਨਕੋਟ: ਜਿਲਾ ਪ੍ਰਸ਼ਾਸਨ ਨੇ ਬਾਇਓੁਮੈਟ੍ਰਿਕਸ ਅੱਪਡੇਟ ਦੀ ਸੁਵਿਧਾ ਜਿਲੇ ਦੇ 14 ਸੇਵਾ ਕੇਂਦਰਾਂ ਤੇ 12 ਡਾਕਘਰਾਂ ਵਿੱਚ ਕੀਤੀ ਸ਼ੁਰੂ

ਪਠਾਨਕੋਟ (ਦ ਸਟੈਲਰ ਨਿਊਜ਼)। 0 ਤੋਂ 5 ਸਾਲ ਤੱਕ ਅਤੇ 15 ਸਾਲ ਦੀ ਉਮਰ ਤੱਕ ਅਪਣੇ ਬੱਚਿਆਂ ਦੇ ਅਧਾਰ ਕਾਰਡ ਸਬੰਧੀ ਬਾਇਓੁਮੈਟ੍ਰਿਕਸ ਅੱਪਡੇਟ (ਉਂਗਲਾਂ ਦੇ ਨਿਸ਼ਾਨ, ਅੱਖਾਂ ਦਾ ਸਕੈਨ, ਚਿਹਰੇ ਦੀ ਫੋਟੋ ਆਦਿ) ਕਰਵਾਇਆ ਜਾਵੇ, ਇਹ ਲਾਜਮੀ ਬਾਇਓੁਮੈਟ੍ਰਿਕਸ ਅੱਪਡੇਟ ਮੁਫਤ ਹਨ ਅਤੇ ਕਿਸੇ ਵੀ ਸੇਵਾਂ ਕੇਂਦਰ ਜਾਂ ਡਾਕਖਾਨੇ ਵਿੱਚ ਕੀਤੇ ਜਾ ਸਕਦੇ ਹਨ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਸਬੰਧਤ ਵਿਭਾਗਾਂ ਨਾਲ ਅਧਾਰ ਕਾਰਡ ਅੱਪਡੇਟ ਅਧੀਨ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਦੋਰਾਨ ਕੀਤਾ।

Advertisements

ਉਹਨਾਂ ਕਿਹਾ ਕਿ ਜੀਰੋ ਤੋਂ 15 ਸਾਲ ਦੇ ਬੱਚਿਆਂ ਵਿੱਚ ਕਾਫੀ ਤਬਦੀਲੀਆਂ ਆ ਜਾਂਦੀਆਂ ਹਨ ਅਤੇ ਇਸ ਲਈ ਬੱਚਿਆਂ ਦੇ ਬਾਇਓਮੈਟ੍ਰਿਕਸ ਅੱਪਡੇਟ ਕਰਵਾਉਂਣੇ ਬਹੁਤ ਜਰੂਰੀ ਹੋ ਜਾਂਦੇ ਹਨ। ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਜੇਕਰ ਮਾਪੇ ਅਪਣੇ ਜੀਰੋ ਤੋਂ ਪੰਜ ਸਾਲ ਅਤੇ 15 ਸਾਲ ਤੱਕ ਬੱਚਿਆਂ ਦੇ 7 ਸਾਲ ਤੱਕ ਬਾਇਓਮੈਟ੍ਰਿਕਸ ਅੱਪਡੇਟ ਨਹੀਂ ਕਰਦੇ ਹਨ ਤਾਂ ਅਧਾਰ ਕਾਰਡ ਮੁਅੱਤਲ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਸੇਵਾ ਕੇਂਦਰ ਬਮਿਆਲ ਵਿਖੇ ਨਜਦੀਕ ਤਹਿਸੀਲ ਦਫਤਰ, ਸੇਵਾ ਕੇਂਦਰ ਭੂਣ ਨਜਦੀਕ ਧਾਰਕਲਾਂ  ਪੈਟਰੋਲ ਪੰਪ ਧਾਰ ਕਲਾਂ, ਸੇਵਾ ਕੇਂਦਰ ਬੁੰਗਲ, ਸੇਵਾ ਕੇਂਦਰ ਨਜਦੀਕ ਸਿਵਲ ਹਸਪਤਾਲ ਪਠਾਨਕੋਟ, ਸੇਵਾ ਕੇਂਦਰ ਫਤਿਹਪੁਰ ਨਜਦੀਕ ਸਿਵ ਮੰਦਿਰ, ਸੇਵਾ ਕੇਂਦਰ ਘਰੋਟਾ ਨਜਦੀਕ ਬੀ.ਡੀ.ਪੀ.ਓ. ਦਫਤਰ ਘਰੋਟਾ, ਸੇਵਾ ਕੇਂਦਰ ਜੁਗਿਆਲ, ਸੇਵਾ ਕੇਂਦਰ ਕਾਨਵਾਂ, ਸੇਵਾ ਕੇਂਦਰ ਮਾਮੂਨ, ਸੇਵਾ ਕੇਂਦਰ ਮੀਰਥਲ, ਸੇਵਾ ਕੇਂਦਰ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ, ਸੇਵਾ ਕੇਂਦਰ ਸੁਜਾਨਪੁਰ ਨਜਦੀਕ ਕਮਨਿਉਟੀ ਹਾਲ ਅਤੇ ਸੇਵਾ ਕੇਂਦਰ ਤਾਰਾਗੜ ਸਾਹਮਣੇ ਪੁਲਿਸ ਥਾਣਾ ਤਾਰਾਗੜ ਵਿਖੇ ਆਪ ਅਪਣੇ ਬੱਚਿਆਂ ਦੇ ਅਧਾਰ ਕਾਰਡ ਸਬੰਧੀ ਬਾਇਓਮੈਟ੍ਰਿਕਸ ਅੱਪਡੇਟ ਕਰਵਾ ਸਕਦੇ ਹੋ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਹੁਣ ਡਾਕਘਰਾਂ ਵਿੰਚ ਵੀ ਬਾਇਓਮੈਟ੍ਰਿਕਸ ਅੱਪਡੇਟ ਕਰਨ ਦੀ ਸੁਵਿਧਾ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਮੁੱਖ ਡਾਕਘਰ ਪਠਾਨਕੋਟ ਨਜਦੀਕ ਗਾਂਧੀ ਚੋਕ, ਉਪ ਡਾਕਘਰ ਮਿਸ਼ਨ ਰੋਡ ਪਠਾਨਕੋਟ, ਉਪ ਡਾਕਘਰ ਡਲਹੋਜੀ ਰੋਡ ਪਠਾਨਕੋਟ, ਉਪ ਡਾਕਘਰ ਢਾਂਗੂ ਰੋਡ ਪਠਾਨਕੋਟ, ਉਪ ਡਾਕਘਰ ਮਲਿਕਪੁਰ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ, ਉਪ ਡਾਕਘਰ ਦੁਨੇਰਾ, ਉਪ ਡਾਕਘਰ ਸੁਜਾਨਪੁਰ, ਉਪ ਡਾਕਘਰ ਸਾਹਪੁਰਕੰਡੀ, ਉਪ ਡਾਕਘਰ ਢਾਕੀ ਰੋਡ ਪਠਾਨਕੋਟ, ਉਪ ਡਾਕਘਰ ਮੀਰਥਲ ਪਠਾਨਕੋਟ, ਉਪ ਡਾਕਘਰ ਤਾਰਾਗੜ ਅਤੇ ਉਪ ਡਾਕਘਰ ਦੀਨਾਨਗਰ ਵਿਖੇ ਵੀ ਅਪਣੇ ਬੱਚਿਆਂ ਦੇ ਅਧਾਰ ਕਾਰਡ ਬਾਇਓਮੈਟ੍ਰਿਕਸ ਅੱਪਡੇਟ ਫ੍ਰੀ ਵਿੱਚ ਕਰਵਾ ਸਕਦੇ ਹੋ। ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਵੀ ਆਂਗਣਬਾੜੀ ਵਰਕਰਾਂ ਦੀ ਸਹਾਇਤਾਂ ਨਾਲ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਨਾਂ ਬੱਚਿਆਂ ਦਾ ਉਪਰੋਕਤ ਨਿਰਧਾਰਤ ਉਮਰ ਦੇ ਹਿਸਾਬ ਨਾਲ ਬਾਇਓਮੈਟ੍ਰਿਕਸ ਅੱਪਡੇਟ ਨਹੀਂ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਪ੍ਰਸਾਸਨ ਵੱਲੋਂ ਭਵਿੱਖ ਲਈ ਇਹ ਵੀ ਵਿਵਸਥਾ ਕੀਤੀ ਜਾ ਰਹੀ ਹੈ ਕਿ ਇਹ ਬਾਇਓਮੈਟ੍ਰਿਕਸ ਅੱਪਡੇਟ ਦੀ ਸੁਵਿਧਾ ਬੈਂਕਾਂ ਵਿੱਚ ਵੀ ਫ੍ਰੀ ਵਿੱਚ ਉਪਲੱਬਦ ਕਰਵਾਈ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹਨਾਂ ਲੋਕਾਂ ਦੇ ਬੱਚਿਆਂ ਦਾ ਅਧਾਰ ਕਾਰਡ ਬਣਿਆ ਹੈ ਪਰ ਲੰਮੇ ਸਮੇਂ ਤੋਂ ਅਪਡੇਟ ਨਹੀਂ ਕਰਵਾਇਆ ਉਹ ਉਪਰੋਕਤ ਸਥਾਨਾਂ ਤੇ ਪਹੁੰਚ ਕਰਕੇ ਫ੍ਰੀ ਵਿੱਚ ਅਧਾਰ ਕਾਰਡ ਅੱਪਡੇਟ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here