ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ ਅਧੀਨ ਲਾਇਸੰਸ ਲੈਣਾ ਲਾਜ਼ਮੀ: ਜੁਆਇੰਟ ਕਮਿਸ਼ਨਰ

ਜਲੰਧਰ  (ਦ ਸਟੈਲਰ ਨਿਊਜ਼)। ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਇਨਾਇਤ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਦੀ ਹਦੂਦ ਦੇ ਅੰਦਰ ਚੱਲਣ ਵਾਲੇ ਸੇਲ, ਟਰੇਡਿੰਗ, ਮੈਨੂਫੈਕਚਰਿੰਗ, ਹੋਲਸੇਲ, ਸਰਵਿਸ ਯੂਨਿਟ ਜਿਵੇਂ ਕਿ ਕਾਰਖਾਨੇ, ਵਰਕਸ਼ਾਪ, ਟੈਂਟ ਹਾਊਸ, ਗੁਦਾਮ, ਟਰੇਡਿੰਗ ਹਾਊਸ ਅਤੇ ਰਿਪੇਅਰ ਹਾਊਸ ਆਦਿ ਹਰ ਤਰਾਂ ਦੇ ਕਾਰੋਬਾਰ ਕਰਨ ਵਾਲਿਆਂ ਨੂੰੰ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 342/343(1) ਦੇ ਅਧੀਨ ਲਾਇਸੰਸ ਲੈਣਾ ਅਤੇ ਹਰ ਸਾਲ ਲਾਇਸੰਸ ਫੀਸ ਜਮਾ ਕਰਵਾਉਣਾ ਲਾਜ਼ਮੀ ਹੈ ਅਤੇ ਇਹ ਉਨਾਂ ਦੀ ਨਿਜੀ ਜਿੰਮੇਵਾਰੀ ਹੈ।

Advertisements

ਉਹਨਾਂ ਦੱਸਿਆ ਕਿ ਨਗਰ ਨਿਗਮ ਤੋਂ ਲਾਇਸੰਸ ਲਏ ਬਗੈਰ ਕਾਰੋਬਾਰ ਕਰਨਾ ਪੰਜਾਬ ਨਿਗਮ ਨਿਗਮ ਐਕਟ 1976 ਦੀ ਧਾਰਾ 342/343(1) ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਬਿਨਾਂ ਲਾਇਸੰਸ ਕਾਰੋਬਾਰ ਕਰਨ ਵਾਲੇ ਅਦਾਰਿਆਂ ਵਿਰੁੱਧ ਪੰਜਾਬ ਨਗਰ ਨਿਗਮ ਐਕਟ 1976 ਅਧੀਨ ਉਨਾਂ ਦਾ ਅਦਾਰਾ ਬੰਦ/ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਲਾਇਸੰਸ ਸ਼ਾਖਾ ਵਿੱਚ ਰਜਿਸਟਰ ਕਰਵਾਉਣ ਲਈ ਟਰੇਡ ਲਾਇਸੰਸ ਫੋਰਮ ਨਗਰ ਨਿਗਮ ਦੀ ਵੈਬਸਾਈਟ www.mcjalandhar.in ਤੋਂ ਡਾਊਨਲੋਡ ਕਰਕੇ ਅਤੇ ਅਪਣੇ ਦਸਤਾਵੇਜ਼ ਲਗਾਕੇ ਲਾਇਸੰਸ ਸ਼ਾਖਾ ਵਿੱਚ ਜਾਂ ਨੇੜੇ ਦੇ ਸੀ.ਐਫ.ਸੀ. ਸੈਂਟਰ ਵਿੱਚ ਜਮਾ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਕਿਸੇ ਵੀ ਕੰਮ ਵਾਲੇ ਦਿਨ ਲਾਇਸੰਸ ਸੁਪਰਡੰਟ ਨਗਰ ਨਿਗਮ ਜਲੰਧਰ ਮਨਿੰਦਰ ਕੌਰ ਮੋਬਾਇਲ ਨੰਬਰ 83609-27840 ਅਤੇ ਸੋਨੂੰ ਸੋਂਧੀ ਮੋਬਾਇਲ ਨੰਬਰ 93166-33790 ਅਤੇ ਵਿਜੈ ਕੁਮਾਰ ਮੋਬਾਇਲ ਨੰਬਰ 93571-30806 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here