
ਫਾਜ਼ਿਲਕਾ (ਦ ਸਟੈਲਰ ਨਿਊਜ਼)। ਭਾਰਤੀ ਹਵਾਈ ਫੌਜ ਵੱਲੋਂ ਅਨਵਿਆਹੇ ਭਾਰਤੀ ਪੁਰਸ਼ਾਂ ਤੋਂ ਗਰੁੱਪ ਵਾਈ ਮੈਡੀਕਲ ਅਸਿਸਟੈਂਟ ਅਤੇ ਅਨਵਿਆਹੇ/ ਵਿਆਹੇ ਪੁਰਸ਼ ਉਮੀਦਵਾਰਾਂ ਤੋਂ ਗਰੁੱਪ ਵਾਈ ਵਿੱਚ ਮੈਡੀਕਲ ਅਸਿਸਟੈਂਟ (ਫਾਰਮਾਸਿਸਟ) ਦੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਹੈ । ਇਸ ਲਈ 5 ਜੂਨ ਨੂੰ ਰਾਤ 11 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਜਿਸ ਵੈਬਸਾਇਟ ਤੇ ਅਪਲਾਈ ਕਰਨਾ ਹੈ ਉਸ ਵੈੱਬਸਾਈਟ ਦਾ ਲਿੰਕ ਇਸ ਪ੍ਰਕਾਰ ਹੈ www.airmenselection.cdac.in ਇਸ ਸਬੰਧੀ ਜੋ ਲੋਕ ਰਜਿਸਟਰੇਸ਼ਨ ਕਰਾਉਣਗੇ ਉਹਨਾਂ ਦੀ ਭਰਤੀ ਰੈਲੀ ਦਾ ਨੋਟੀਫਿਕੇਸ਼ਨ ਏਅਰ ਫੋਰਸ ਵੱਲੋਂ ਅਲੱਗ ਤੋਂ ਜਾਰੀ ਕੀਤਾ ਜਾਵੇਗਾ।











